ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਲ 2021 ‘ਚ ਹੋਣ ਵਾਲੀ ਜਨਗਣਨਾ ਦੌਰਾਨ ‘ਇੱਕ ਦੇਸ਼ ਇੱਕ ਪਹਿਚਾਣ ਪੱਤਰ’ ਦਾ ਵਿਚਾਰ ਰੱਖਿਆ। ਗ੍ਰਹਿ ਮੰਤਰੀ ਅੱਜ 2021 ‘ਚ ਹੋਣ ਵਾਲੀ 16ਵੀਂ ਜਨਗਣਨਾ ਦੇ ਬਾਰੇ ‘ਚ ਬੋਲ ਰਹੇ ਸਨ। ਉਨ੍ਹਾਂ ਨੇ ਅਜਿਹੇ ਮਲਟੀਪਰਪਜ਼ (ਬਹੁ-ਮੰਤਵੀ) ਪਹਿਚਾਣ ਪੱਤਰ ਦਾ ਸੁਝਾਅ ਦਿੱਤਾ, ਜਿਹੜਾ ਇਕੱਲਿਆਂ ਹੀ ਪਾਸਪੋਰਟ, ਆਧਾਰ, ਵੋਟਰ ਕਾਰਡ, ਬੈਂਕ ਖਾਤਾ ਅਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵੀ ਦੱਸਿਆ ਕਿ ਇਸ ਵਾਰ ਹੋਣ ਵਾਲੀ ਜਨਗਣਨਾ ਮੋਬਾਇਲ ਐਪ ਰਾਹੀਂ ਕੀਤੀ ਜਾਵੇਗੀ। ਇਸ ‘ਚ ਡਿਜੀਟਲ ਤਰੀਕੇ ਨਾਲ ਅੰਕੜੇ ਮੁਹੱਈਆ ਹੋਣਗੇ। ਉਨ੍ਹਾਂ ਕਿਹਾ ਕਿ ਜਿੰਨੀ ਬਾਰੀਕੀ ਨਾਲ ਜਨਗਣਨਾ ਹੋਵੇਗੀ, ਦੇਸ਼ ਦੇ ਆਰਥਿਕਤਾ ਨੂੰ ਮਜ਼ਬੂਤ ਕਰਨ ‘ਚ ਉੱਨੀ ਹੀ ਮਦਦ ਮਿਲੇਗੀ।