Menu

ਗਣਪਤੀ ਵਿਸਰਜਨ ਦੌਰਾਨ ਪਲਟੀ ਕਿਸ਼ਤੀ , 13 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਕਿਸ਼ਤੀ ਦੇ ਡੁੱਬਣ ਦੀ ਖਬਰ ਮਿਲੀ ਹੈ । ਇਸ ਹਾਦਸੇ ਵਿੱਚ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਣਪਤੀ ਦੀ ਮੂਰਤੀ ਨੂੰ ਵਿਸਰਜਿਤ ਕਰਨ ਲਈ ਕਿਸ਼ਤੀ ਵਿਚ 20 ਤੋਂ ਵੱਧ ਲੋਕ ਸਵਾਰ ਸਨ। ਕਿਸ਼ਤੀ ਓਵਰਲੋਡਿੰਗ ਕਾਰਨ ਟੁੱਟ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬਾਕੀ ਡੁੱਬੇ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਇਸ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

 

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In