Menu

11ਵੀਂ ਦੀ ਵਿਦਿਆਰਥਣ ਬਣੀ ਫਿਰੋਜ਼ਪੁਰ ਦੀ ਡੀਸੀ

ਫਿਰੋਜ਼ਪੁਰ ਦੀ ਸਪੈਸ਼ਲ ਅਤੇ 10ਵੀਂ ਜਮਾਤ ਟਾਪ ਰਹਿ ਚੁੱਕੀ ਅਨਮੋਲ ਨੂੰ ਅੱਜ ਇਕ ਦਿਨ ਦੇ ਲਈ ਫਿਰੋਜ਼ਪੁਰ ਦੀ ਡੀਸੀ ਬਣਾ ਦਿੱਤਾ ਗਿਆ ਹੈ। ਪੰਜਾਬ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਮੌਕੇ ਤੇ ਫਿਰੋਜ਼ਪੁਰ ਦੇ ਹਰਮਨ ਪਿਆਰੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਆਪ ਉਸ ਬੱਚੀ ਨੂੰ ਉਸ ਦੇ ਘਰੋਂ ਲੈਣ ਗਏ। ਡੀਸੀ ਦਫਤਰ ਪਹੁੰਚਣ ‘ਤੇ ਉਨ੍ਹਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਆਪ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਡੀਸੀ ਦੀ ਕੁਰਸੀ ਤੇ ਬਿਠਾਇਆ।

ਇਸ ਮੌਕੇ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਬੱਚੀ ਦੀ ਸਕੂਲ ਪ੍ਰਿੰਸੀਪਲ ਵੀ ਮੌਜ਼ੂਦ ਸਨ, ਜਿਨ੍ਹਾਂ ਨੇ ਬੱਚੀ ਨੂੰ ਡੀ.ਸੀ ਬਨਣ ਦੀ ਵਧਾਈ ਦਿੱਤੀ। ਫਿਰੋਜ਼ਪੁਰ ਸ਼ਹਿਰ ਡੀਸੀ ਬਣ ਜਾਣ ਮਗਰੋਂ ਉਹ ਮੌਕੇ ਤੇ ਮੌਜ਼ੂਦ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਦੂਜੇ ਪਾਸੇ 11ਵੀਂ ਜਮਾਤ ਵਿਚ ਪੜ੍ਹਨ ਵਾਲੀ ਅਨਮੋਲ ਦੇ ਇਕ ਦਿਨ ਡੀਸੀ ਬਣ ਜਾਣ ਤੇ ਉਸ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਸ ਦੇ ਪਰਿਵਾਰ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਕੁੜੀ ਡੀਸੀ ਬਣ ਕੇ ਉਨ੍ਹਾਂ ਦਾ ਨਾਂ ਰੋਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਉਸ ਦੇ ਛੋਟੇ ਕੱਦ ਕਾਰਨ ਲੋਕ ਉਸ ਦਾ ਬਹੁਤ ਜ਼ਿਆਦਾ ਮਜ਼ਾਕ ਉਡਾਉਂਦੇ ਸਨ। ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਉਨ੍ਹਾਂ ਦਾ ਬੱਚਾ ਸਰੀਰਕ ਤੌਰ ਤੇ ਠੀਕ ਨਹੀਂ ਹੈ, ਪਰ ਮੈਂ ਆਪਣੀ ਬੱਚੀ ਨੂੰ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਸਰੀਰਕ ਤੌਰ ਤੇ ਕਮਜ਼ੋਰ ਹੈ।

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In