ਵਿਦੇਸ਼ਾਂ ‘ਚ ਰਹਿ ਰਹੇ 312 ਸਿੱਖਾਂ ਦੇ ਨਾਂਅ ਕਾਲੀ ਸੂਚੀ ‘ਚੋਂ ਹਟਾਏ ਗਏ ਹਨ। ਇਹ ਫੈਸਲਾ ਵੱਖ ਵੱਖ ਸੁਰੱਖਿਆ ਏਜੰਸੀਆਂ ਵੱਲੋਂ ਕਾਲੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਕੀਤਾ ਹੈ। 314 ਵਿਚੋਂ 312 ਵਿਦੇਸ਼ੀ ਨਾਗਰਿਕ ਸਿੱਖਾਂ ਦੇ ਨਾਂ ਕਾਲੀ ਸੂਚੀ ਤੋਂ ਹਟਾਉਣ ਤੋਂ ਬਾਅਦ ਹੁਣ ਇੰਨਾਂ ਨੂੰ ਭਾਰਤ ਆਉਣ ਦਾ ਵੀਜ਼ਾ ਮਿਲ ਸਕਦਾ ਹੈ। ਹੁਣ ਕਾਲੀ ਸੂਚੀ ਵਿੱਚ ਦੋ ਸਿੱਖਾਂ ਦਾ ਨਾਮ ਰਹਿ ਗਏ ਹਨ।
ਦੱਸ ਦੇਈਏ ਕਿ ਭਾਰਤੀ ਮੂਲ ਦੇ ਉਹ ਵਿਅਕਤੀ ਜੋ ਦੇਸ਼ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਸਨ ਦੇ ਨਾਂ ਇਸ ਕਾਲੀ ਸੂਚੀ ਵਿਚ ਸ਼ਾਮਿਲ ਕੀਤੇ ਗਏ ਸਨ ਤੇ ਇਨ੍ਹਾਂ ਸਿੱਖਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਸੂਚੀ ਵਿਚੋਂ ਹਟਾਏ ਗਏ ਲੋਕ ਭਾਰਤ ਵਿਚ ਪਰਿਵਾਰ ਨੂੰ ਮਿਲਣ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਵੀਜ਼ਾ ਮਿਲ ਜਾਵੇਗਾ।