Menu

ਘਰੇਲੂ ਕਲੇਸ਼ ਨੇ ਭਰਾ ਹੱਥੋਂ ਕਰਵਾਇਆ ਭਰਾ ਦਾ ਕਤਲ

ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਥਾਂਦੇਵਾਲਾ ਵਿਚ ਘਰੇਲੂ ਝਗੜੇ ਕਾਰਨ ਭਰਾ ਵੱਲੋਂ ਆਪਣੇ ਹੀ ਭਰਾ ਦਾ ਕਹੀ ਦੇ ਦੋ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਭੇਜ ਸਿੰਘ ਦੇ ਭਰਾ ਰਾਜਬੀਰ ਸਿੰਘ ਨੇ ਗੁਰਭੇਜ ਸਿੰਘ ਦੀ ਪਤਨੀ ਨਾਲ ਇਕ ਮਹੀਨਾ ਪਹਿਲਾਂ ਕੁੱਟਮਾਰ ਕੀਤੀ ਸੀ ਜਿਸ ਕਰਕੇ ਉਹ ਨਾਰਾਜ਼ ਹੋ ਕੇ ਆਪਣੇ ਪੇਕੇ ਚਲੀ ਗਈ ਸੀ ਜਿਸ ਨੂੰ ਵਾਪਸ ਲਿਆਉਣ ਲਈ ਦੋ ਦਿਨ ਪਹਿਲਾਂ ਗੁਰਭੇਜ ਸਿੰਘ ਆਪਣੇ ਸਹੁਰੇ ਗਿਆ ਸੀ ਪਰ ਉਹ ਵਾਪਸ ਨਹੀਂ ਆਈ।

ਘਰ ਵਾਪਸ ਆ ਕੇ ਗੁਰਭੇਜ ਸਿੰਘ ਅਤੇ ਰਾਜਬੀਰ ਵਿਚਕਾਰ ਫਿਰ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਰਾਜਬੀਰ ਨੇ ਕਹੀ ਨਾਲ ਵਾਰ ਕਰਕੇ ਗੁਰਭੇਜ ਦਾ ਕਤਲ ਕਰ ਦਿੱਤਾ। ਗੁਰਭੇਜ ਉਤੇ ਉਸ ਸਮੇਂ ਕਹੀ ਨਾਲ ਵਾਰ ਕੀਤੇ ਜਦੋਂ ਉਹ ਸੁੱਤਾ ਪਿਆ ਸੀ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਰਾਜਬੀਰ ਸਿੰਘ ਨੂੰ ਸਮੇਤ ਕਹੀ ਕਾਬੂ ਕਰ ਲਿਆ ਹੈ।

ਉਧਰ, ਥਾਣਾ ਸਦਰ ਦੇ ਐਸਐਚਓ ਪਰਮਜੀਤ ਸਿੰਘ ਨੇ ਦੱਸਿਆ ਕੇ ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਉਤੇ ਰਾਜਬੀਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In