Menu

ਪੰਜਾਬੀ ਗਾਇਕ ਦਿਲਜੀਤ ਨੇ ਮੁਲਤਵੀ ਕੀਤਾ ਅਮਰੀਕਾ ਵਾਲਾ ਸ਼ੋਅ

ਦਿਲਜੀਤ ਦੋਸਾਂਝ ਨੇ 21 ਸਤੰਬਰ ਨੂੰ ਅਮਰੀਕਾ ‘ਚ ਹੋਣ ਵਾਲੇ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ। ਦਿਲਜੀਤ ਨੇ ਟਵੀਟ ਕਰਕੇ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੇ ਨਾਲ ਹੀ ਇਹ ਦੱਸਿਆ ਹੈ ਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਅਤੇ ਮੈਂ ਹਮੇਸ਼ਾ ਇਸ ਹਿਤਾਂ ਦੇ ਨਾਲ ਖੜ੍ਹਾ ਰਹਾਂਗਾ।

ਜਾਣਕਾਰੀ ਅਨੁਸਾਰ 21 ਸਤੰਬਰ ਨੂੰ ਅਮਰੀਕਾ ‘ਚ ਦਿਲਜੀਤ ਦੀ ਸਟੇਜ ਪਰਫ਼ਾਰਮੈਂਸ ਸੀ। ਸੰਸਥਾ ਮੁਤਾਬਿਕ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਸ਼ੋਅ ਦੇ ਪ੍ਰਬੰਧਕ ਹਨ।  Federation of Western India Cine Employees( FWICE) ਨੇ ਵਿਦੇਸ਼ ਮੰਤਰਾਲੇ ਤੋਂ ਦਿਲਜੀਤ ਦੋਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ। ਪਰ ਦਿਲਜੀਤ ਸਿੰਘ ਨੇ ਵਿਵਾਦ ਵਧਦਾ ਵੇਖ ਕੇ ਪ੍ਰੋਗਰਾਮ ਕਰਨ ਤੋਂ ਨਾਂਹ ਕਰ ਦਿੱਤੀ ਹੈ।

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In