Menu

ਇੱਕ ਹੋਰ ਪੰਜਾਬੀ ਨੇ ਕੈਨੇਡਾ ‘ਚ ਗੱਡੇ ਜਿੱਤ ਦੇ ਝੰਡੇ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜੀ ਦਾ ਜੰਮਪਲ ਦਿਲਜੀਤਪਾਲ ਸਿੰਘ ਰੂਬੀ ਬਰਾੜ ਕੈਨੇਡਾ ਤੋਂ ਵਿਧਾਇਕ ਚੁਣਿਆ ਗਿਆ। ਲੈਕਚਰਾਰ ਮੰਗਲ ਸਿੰਘ ਬਰਾੜ ਅਤੇ ਅਮਰਜੀਤ ਕੌਰ ਦਾ ਹੋਣਹਾਰ ਬੇਟਾ ਰੂਬੀ ਬਰਾੜ ਕਰੀਬ 10 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਵਿਧਾਨ ਸਭਾ ਚੋਣਾਂ ‘ਚ ਐੱਨ. ਡੀ. ਪੀ. ਵਲੋਂ ਉਸ ਨੂੰ ਮੈਨੀਟੋਬਾ ਸੂਬੇ ਦੇ ਵਿਨੀਪੈੱਗ ਸ਼ਹਿਰ ‘ਚ ਪੈਂਦੇ ਵਿਧਾਨ ਸਭਾ ਹਲਕੇ ਬਰੋਜ ਤੋਂ ਉਮੀਦਵਾਰ ਐਲਾਨਿਆ ਗਿਆ ਸੀ। ਭਾਰਤੀ ਸਮੇਂ ਅਨੁਸਾਰ ਕਰੀਬ ਸਵੇਰੇ 8 ਵਜੇ ਆਏ ਨਤੀਜੇ ਵਿਚ ਰੂਬੀ ਬਰਾੜ ਵਿਧਾਇਕ ਚੁਣਿਆ ਗਿਆ। ਇਸ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਲਈ ਇੱਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਲੋਕ ਪਹੁੰਚ ਰਹੇ ਹਨ ਤੇ ਫ਼ੋਨ ਰਾਹੀਂ ਵੀ ਵਧਾਈਆਂ ਦੇ ਰਹੇ ਹਨ।

Listen Live

Subscription Radio Punjab Today

Our Facebook

Social Counter

  • 14201 posts
  • 0 comments
  • 0 fans

Log In