Menu

ਸਕੂਲੀ ਬੱਚਿਆ ਦੇ ਰਿਕਸ਼ੇ ‘ਤੇ ਪਲਟਿਆ ਟਰੱਕ, 7 ਬੱਚਿਆਂ ਸਮੇਤ 8 ਮੌਤਾਂ

ਮਕਬੂਜ਼ਾ ਕਸ਼ਮੀਰ ਦੇ ਨਰਵਾਲ ‘ਚ ਸ਼ੁੱਕਰਵਾਰ ਨੂੰ ਪੱਥਰਾਂ ਨਾਲ ਲੱਦਿਆਂ ਇੱਕ ਟਰੱਕ ਰਿਕਸ਼ੇ ‘ਤੇ ਪਲਟ ਗਿਆ ਜਿਸ ‘ਚ 7 ਬੱਚਿਆ ਸਮੇਤ ਘੱਟੋ ਘੱਟ 8 ਦੀ ਮੌਤ ਹੋ ਗਈ। ਇਹ ਹਾਦਸਾ ਨਰਵਾਲ ਇਲਾਕੇ ਦੇ ਜਫਰਵਾਲਾ ਤਹਿਸੀਲ ‘ਚ ਹੋਇਆ। ਜਾਣਕਾਰੀ ਦੇ ਅਨੁਸਾਰ, ਬੱਚੇ ਰਿਕਸ਼ੇ ‘ਤੇ ਬੈਠ ਕੇ ਸਕੂਲ ਜਾ ਰਹੇ ਸਨ ਅਤੇ ਉਸ ਦੌਰਾਨ ਪੱਥਰਾਂ ਨਾਲ ਲੱਦਿਆ ਟਰੱਕ ਉਸ ‘ਤੇ ਪਲਟ ਗਿਆ। ਇਸ ਹਾਦਸੇ ‘ਚ 4 ਲੜਕੇ, ਤਿੰਨ ਲੜਕੀਆਂ ਸਮੇਤ ਰਿਕਸ਼ਾ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਗੰਭੀਰ ਰੂਪ ‘ਚ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 14032 posts
  • 0 comments
  • 0 fans

Log In