ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਇੱਕ ਵਾਰ ਫਿਰ ਮਿਗ-21 ਲੜਾਕੂ ਜਹਾਜ਼ ਦੀ ਉਡਾਨ ਭਰੀ। ਉਹਨਾਂ ਨੇ ਪਠਾਨਕੋਟ ਏਅਰਬੇਸ ਤੋਂ ਮਿਗ-21 ਲੜਾਕੂ ਜਹਾਜ਼ ਉਡਾਇਆ।ਇਸ ਦੌਰਾਨ ਅਭਿਨੰਦਨ ਨਵੇਂ ਲੁੱਕ ਅਤੇ ਨਵੇਂ ਜੋਸ਼ ’ਚ ਦਿਖਾਈ ਦਿੱਤੇ।
ਜਾਣਕਾਰੀ ਮੁਤਾਬਕ ਇਸ ਸਮੇਂ ਉਹਨਾਂ ਨਾਲ ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਵੀ ਮੌਜੂਦ ਸੀ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ ਦੇ ਸਮੇਂ 17 ਸਕੁਐਰਡਨ ਦੀ ਕਮਾਨ ਸੰਭਾਲਦੇ ਹੋਏ ਜਹਾਜ਼ ਉਡਾਇਆ ਸੀ।
ਅਭਿਨੰਦਨ ਦੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਮੁੜ ਜਹਾਜ਼ ਉਡਾਉਣ ’ਤੇ ਸਸਪੈਂਸ ਬਣ ਗਿਆ ਸੀ। ਹਾਲਾਂਕਿ ਉਦੋਂ ਏਅਰਫੋਰਸ ਚੀਫ ਧਨੋਆ ਨੇ ਸਾਫ਼ ਕੀਤਾ ਸੀ ਕਿ ਮੈਡੀਕਲ ਫਿਟਨੈੱਸ ਤੋਂ ਬਾਅਦ ਅਭਿਨੰਦਨ ਮੁੜ ਜਹਾਜ਼ ਉਡਾਣਗੇ।