ਬਿਹਾਰ ਦੀ ਨਿਤੀਸ਼ ਸਰਕਾਰ ਨੇ ਸ਼ਰਾਬ ਬੰਦੀ ਤੋਂ ਬਾਅਦ ਹੁਣ ਸੂਬੇ ‘ਚ ਪਾਨ ਮਸਾਲੇ ‘ਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਦੇ ਫੂਡ ਸੇਫ਼ਟੀ ਕਮਿਸ਼ਨਰ ਨੇ ਬਿਹਾਰ ‘ਚ ਵਿਕਣ ਵਾਲੇ ਵੱਖ-ਵੱਖ ਬਰਾਂਡਾਂ ਦੇ ਪਾਨ ਮਸਾਲਿਆਂ ਦੇ ਨਮੂਨਿਆਂ ਦੀ ਜਾਂਚ ‘ਚ ਮੈਗਨੀਸ਼ੀਅਮ ਕਾਰਬੋਨੇਟ ਦੀ ਮਾਤਰਾ ਪਾਏ ਜਾਣ ਦੇ ਕਾਰਨ ਇਹ ਪਾਬੰਦੀ ਲਗਾਈ ਹੈ।