ਸਵੱਛ ਭਾਰਤ ਮੁਹਿੰਮ ਅਤੇ ਦੁਨੀਆਂ ਭਰ ਵਿਚ ਯੋਗ ਦਾ ਡੰਕਾ ਵਜਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੰਦਰਾ ਗਾਂਧੀ ਸਟੇਡੀਅਮ ਤੋਂ ’ਫਿਟ ਇੰਡੀਆ ਮੂਵਮੈਂਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ 29 ਅਗਸਤ 2023 ਤੱਕ ਜਾਰੀ ਰਹੇਗੀ। ਚਾਰ ਸਾਲ ਤਕ ਚਲਣ ਵਾਲੇ ਇਸ ਅਭਿਆਨ ਵਿਚ ਹਰ ਸਾਲ ਨਵੀਂ ਮੁਹਿੰਮ ਨੂੰ ਜੋੜਿਆ ਜਾਵੇਗਾ। ਪਹਿਲੇ ਸਾਲ ਫਿਜੀਕਲ ਫਿੱਟ ਦਾ ਅਭਿਆਨ, ਦੂਜੇ ਸਾਲ ਖਾਣ ਦੀ ਆਦਤ ਸਬੰਧੀ ਅਭਿਆਨ, ਤੀਜੇ ਸਾਲ ਵਿਚ ਵਾਤਾਵਰਣ ਨੂੰ ਸਵਛ ਬਾਰੇ ਅਭਿਆਨ ਅਤੇ ਚੌਥੇ ਸਾਲ ਵਿਚ ਬਿਮਾਰੀ ਨੂੰ ਦੂਰ ਰੱਖਣ ਲਈ ਅਭਿਆਨ ਚਲਾਇਆ ਜਾਵੇਗਾ।