Menu

ਮਾਰਕਫੈੱਡ ਰਾਹਤ ਸਮੱਗਰੀ ਮੁਹੱਈਆ ਕਰਵਾਉਣ ’ਚ ਮੋਹਰੀ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ – ‘‘ਸਹਿਕਾਰਤਾ ਵਿਭਾਗ ਵਿਸ਼ੇਸ਼ ਤੌਰ ’ਤੇ ਇਸਦੀ ਮੋਹਰੀ ਸੰਸਥਾ ਮਾਰਕਫੈੱਡ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਵਿਭਾਗ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾ ਰਿਹਾ ਹੈ।’’

ਇਸ ਬਾਰੇ ਜਾਣਕਾਰੀ ਦਿੰਦਿਆਂ, ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਰਕਫੈੱਡ ਦੇ ਵੱਖ ਵੱਖ ਜ਼ਿਲ੍ਹਾ ਦਫ਼ਤਰ ਹੜ੍ਹ ਪ੍ਹਭਾਵਿਤ ਲੋਕਾਂ ਅਤੇ ਖੇਤਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮੋਹਰੀ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਦੇ ਜਲੰਧਰ ਸਥਿਤ ਜ਼ਿਲ੍ਹਾ ਦਫ਼ਤਰ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡਣ ਲਈ 300 ਐਲ.ਡੀ.ਪੀ.ਈ. ਸ਼ੀਟਾ, 2000 ਪੀ.ਪੀ. ਬੈਗ, ਪਸ਼ੂ ਚਾਰੇ 300 ਗੱਟੇ, 15 ਕਿਲੋ ਰਿਫਾਇੰਡ ਤੇਲ (15 ਪੀਪੇ), 50 ਪੈਕਟ ਗਰਮ ਮਸਾਲਾ, ਹਲਦੀ ਅਤੇ ਲਾਲ ਮਿਰਚ ਆਦਿ ਸਮਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਮਰਜੈਂਸੀ ਲਈ ਮਾਰਕਫੈੱਡ ਨੂੰ 100 ਹੋਰ ਸ਼ੀਟਾਂ ਅਤੇ ਪਸ਼ੂ ਚਾਰੇ ਦੇ 200 ਗੱਟਿਆਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਦਫ਼ਤਰ, ਕਪੂਰਥਲਾ ਨੇ ਪਸ਼ੂ ਚਾਰੇ ਦੇ 350 ਗੱਟੇ ਅਤੇ ਵਿਸ਼ੇਸ਼ ਤੌਰ ’ਤੇ ਤਿਆਰ 50 ਰਾਸ਼ਨ ਕਿੱਟਾਂ ਜਿਸ ਵਿੱਚ ਆਟਾ (3 ਕਿੱਲੋ) , ਦਾਲ ਮੂੰਗ ਮਸਰ (ਅੱਧਾ ਕਿੱਲੋ), 1 ਲੀਟਰ ਰਿਫਾਇੰਡ ਤੇਲ, ਬਾਸਮਤੀ ਚਾਵਲ (1 ਕਿੱਲੋ), ਨਮਕ, ਗਰਮ ਮਸਾਲਾ, ਹਲਦੀ, ਲਾਲ ਮਿਰਚਾਂ ਦੇ ਪੈਕੇਟ, 10 ਲੀਟਰ ਪਾਣੀ ਅਤੇ ਮਾਚਿਸ ਤੇ 2 ਵੱਡੀਆਂ ਮੋਮਬੱਤੀਆਂ ਆਦਿ ਸਮਾਨ ਹੈ, ਮੁਹੱਈਆ ਕਰਵਾਈਆਂ। ਇਸ ਤੋਂ ਇਲਾਵਾ 50 ਹੋਰ ਰਾਸ਼ਨ ਕਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਮਾਰਕਫੈੱਡ ਨੂੰ ਪਸ਼ੂ ਚਾਰੇ ਦੇ 500 ਹੋਰ ਗੱਟੇ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਮੰਤਰੀ ਨੇ ਇਹ ਵੀ ਦੱਸਿਆ ਕਿ ਮਾਰਕਫੈੱਡ ਦੇ ਰੋਪੜ ਜ਼ਿਲ੍ਹਾ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਰਕਫੈੱਡ ਕੋਲ ਉਪਲੱਬਧ ਖਾਧ ਪਦਾਰਥਾਂ ਦੀ ਸੂਚੀ ਦਿੱਤੀ ਹੈ ਅਤੇ ਰੋਪੜ ਦੀਆਂ ਵੱਖ ਵੱਖ ਬ੍ਰਾਂਚਾਂ ਵਿੱਚ ਪਸ਼ੂ ਚਾਰੇ ਦਾ ਉਚਿਤ ਭੰਡਾਰ ਉਪਲੱਬਧ ਹੈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਸਮੱਗਰੀ ਦੇ ਤੌਰ ’ਤੇ ਮੁਹੱਈਆ ਕਰਵਾਇਆ ਜਾ ਸਕਦਾ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans