Menu

ਵਾਸ਼ਿੰਗਟਨ ਡੀ.ਸੀ. ‘ਚ ਮਨਾਇਆ ਜਾਵੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 31 ਅਗਸਤ 2019 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਨੈਸ਼ਨਲ ਮਾਲ ਉਪਰ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਇਹ ਪ੍ਰੋਗਰਾਮ ‘ਇੱਕ ਓਂਕਾਰ’ ਸੰਸਥਾ ਜੋ ਕਿ ਇੱਕ ਨਾਨ ਪਰਾਫਿਟ ਜਥੇਬੰਦੀ ਹੈ, ਵੱਲੋਂ ਕਰਵਾਇਆ ਜਾ ਰਿਹਾ ਹੈ ।

ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮਹਿਤਾਬ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਵੇਰੇ 9.30 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਘੋੜੇ ਅਤੇ ਬੱਗੀ ‘ਤੇ ਪੂਰੇ ਸਨਮਾਨ ਅਤੇ ਮਰਿਯਾਦਾ ਨਾਲ ਸਟੇਜ ਤੇ ਲਿਆਂਦੇ ਜਾਣਗੇ । ਸ਼੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹਜ਼ੂਰੀ ਗ੍ਰੰਥੀ ਸਿੰਘ ਸਾਹਿਬ ਭਾਈ ਚਰਨ ਸਿੰਘ ਜੀ ਅਰਦਾਸ ਕਰਨਗੇ ਅਤੇ ਹੁਕਮਨਾਮਾ ਲੈਣਗੇ ।ਸਟੇਜ ਦੀ ਸੇਵਾ ਡਾਕਟਰ ਮਹਿਤਾ ਅਤੇ ਹਰਜਾਪ ਸਿੰਘ ਸੰਭਾਲਣਗੇ । ਪੰਥ ਦੇ ਮਸ਼ਹੂਰ  ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਮਨਵੀਰ ਸਿੰਘ ਆਸਟ੍ਰੇਲੀਅਨ, ਗੁਰੂ ਗਨੇਸ਼ਾ ਸਿੰਘ, ਬੀਬੀ ਗੁਨੀਤ ਕੌਰ, ਅਰਪਨ ਕੌਰ ਅਤੇ ਮਹਿਕ ਕੌਰ ਇੰਗਲੈਂਡ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ।

ਇਸ ਮੌਕੇ ਪੰਥ ਦੇ ਮਸ਼ਹੂਰ  ਬੁਲਾਰੇ ਭਾਈ ਰਵੀ ਸਿੰਘ ( ਖਾਲਸਾ ਏਡ ਵਾਲੇ ), ਭਾਈ ਹਰਿੰਦਰ ਸਿੰਘ ਸੀਕਰੀ ਵਾਲੇ, ਡਾਕਟਰ ਇੰਦਰਜੀਤ ਸਿੰਘ, ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਇਤਫਾਕ ਚੀਮਾ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਣਗੇ ।ਇਸ ਮੌਕੇ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ । ਡੀ. ਸੀ. ਬਾਲਟੀਮੋਰ ਦੇ 13 ਗੁਰਦੁਆਰਿਆਂ ਅਤੇ ਹੋਰ ਅਨੇਕਾਂ ਜਥੇਬੰਦੀਆਂ ਵੱਲੋਂ ਰਲ ਮਿਲ ਕੇ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ਸ਼ਾਮ 5 ਵਜੇ ਤੱਕ ਚੱਲੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਈਸਟ ਕੋਰਟ ਦੇ ਸਾਰੇ ਗੁਰਦੁਆਰਿਆਂ ਤੋਂ ਸੰਗਤਾਂ ਦੇ ਪਹੁੰਚਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ । ਲੋਕਲ ਸੰਗਤਾਂ ਵੱਲੋਂ ਸਾਰੇ ਅਮਰੀਕਾ ਅਤੇ ਕੈਨੇਡਾ ਦੀਆਂ ਸੰਗਤਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ।

Listen Live

Subscription Radio Punjab Today

Our Facebook

Social Counter

  • 14188 posts
  • 0 comments
  • 0 fans

Log In