Menu

ਫ਼ਰੀਦਕੋਟ ਦੇ ਪਿੰਡ ‘ਚ ਖੇਤਾਂ ‘ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਪਿੰਡ ‘ਚ ਸਹਿਮ ਦਾ ਮਾਹੌਲ

ਫ਼ਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪਿੰਡ ਦੇ ਲੋਕਾਂ ਨੇ ਖੇਤਾਂ ਚ ਪਾਕਿਸਤਾਨ ਤੋਂ ਆਏ ਸ਼ੱਕੀ ਗੁਬਾਰੇ ਦੇਖੇ। ਜਿਸ ਨੂੰ ਦੇਖ ਪਿੰਡ ਦੇ ਲੋਕ ਖੇਤਾਂ ਵਿਚ ਇਕੱਠੇ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦਾ ਕਿਸਾਨ ਕਰਮਜੀਤ ਸਿੰਘ ਖੇਤਾਂ ‘ਚ ਚੱਕਰ ਮਾਰਨ ਗਿਆ ਤਾਂ ਉਸਨੂੰ ਖੇਤ ‘ਚ ਹਰੇ ਤੇ ਸਫ਼ੈਦ ਰੰਗ ਦਾ ਗੁਬਾਰਾ ਮਿਲਿਆ। ਜਿਸ ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਸੀ ਤੇ ਉਰਦੂ ਭਾਸ਼ਾ ਲਿਖੀ ਹੋਈ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੜਕੀ ਮਾਰਗ ਤੋਂ ਬਿਨਾਂ ਵੇਖੀਏ ਤਾਂ ਭਾਰਤ ਪਾਕਿਸਤਾਨ ਦੀ ਹੱਦ ਉਹਨਾਂ ਦੇ ਪਿੰਡ ਤੋਂ ਮਹਿਜ 20 ਕੁ ਕਿਲੋਮੀਟਰ ਦੂਰ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਪਾਸੋ ਗੁਬਾਰੇ ਤੇ ਕਿਸ਼ਤੀਆਂ ਆਉਂਦੀਆਂ ਰਹਿੰਦੀਆਂ ਹਨ।

Listen Live

Subscription Radio Punjab Today

Our Facebook

Social Counter

  • 18051 posts
  • 0 comments
  • 0 fans

Log In