ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਲਈ ਸਰਕਾਰੀ ਨੌਕਰੀਆਂ ‘ਚ ਸਿੱਧੀ ਭਰਤੀ ਅਤੇ ਪਦ ਉੱਨਤੀ ਲਈ ਚਾਰ ਫ਼ੀਸਦੀ ਰਾਖਵਾਂਕਰਨ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਕ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਪੰਗ ਕਰਮਚਾਰੀਆਂ ਦੀ ਪਦ ਉੱਨਤੀ ਅਤੇ ਸਿੱਧੀ ਭਾਰਤੀ ਲਈ ਪਹਿਲਾਂ ਰਾਖਵਾਂਕਰਨ ਤਿੰਨ ਫ਼ੀਸਦੀ ਸੀ, ਜਿਹੜਾ ਕਿ ਹੁਣ ‘ਰਾਈਟਸ ਆਫ਼ ਪਰਸਨਜ਼ ਵਿੱਦ ਡਿਸਅਬਿਲਟੀਜ਼ ਐਕਟ 2016’ ਦੀ ਧਾਰਾ 34 ਦੇ ਹੇਠ ਵਧਾ ਕੇ ਚਾਰ ਫ਼ੀਸਦੀ ਕੀਤਾ ਗਿਆ ਹੈ।