Menu

ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਉੱਘੀਆਂ ਸ਼ਖ਼ਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

ਜਲੰਧਰ – 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 21 ਉਘੀਆਂ ਸ਼ਖ਼ਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕਰਨ ਤੋਂ ਇਲਾਵਾ ਨੌ ਪੁਲਿਸ ਅਧਿਕਾਰੀਆਂ ਨੂੰ ਉਨਾਂ ਦੀਆਂ ਵਿਸ਼ੇਸ਼ ਸੇਵਾਵਾਂ ਵਜੋਂ ਮੁੱਖ ਮੰਤਰੀ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ।
ਇਨਾਂ ਸਟੇਟ ਐਵਾਰਡੀਆਂ ਵਿਚ ਸਮਾਜਿਕ ਤੌਰ ਤੇ ਸਰਗਰਮ ਹਸਤੀਆਂਕਲਾਕਾਰਸਾਹਿਤਕਾਰਕਵੀਪ੍ਰਗਤੀਸ਼ੀਲ ਕਿਸਾਨਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਇੱਕ ਕੈਂਸਰ ਸਪੈਸ਼ਲਿਸਟ ਵੀ ਸ਼ਾਮਲ ਹੈ ਜਿਨਾਂ ਨੇ ਵਡੇਰੇ ਜਨਤਕ ਹਿੱਤਾਂ ਵਿਚ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ।
ਮੁੱਖ ਮੰਤਰੀ ਨੇ ਸਟੇਟ ਐਵਾਰਡੀਆਂ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਤ ਕੀਤਾ। ਇਨਾਂ ਸਨਮਾਨਤ ਸ਼ਖ਼ਸੀਅਤਾਂ ਵਿਚ ਜ਼ਿਲਾ ਮੋਗਾ ਦੇ ਪਿੰਡੇ ਦੁੱਨੇਕੇ ਦੇ ਡਾਕਟਰ ਕੁਲਵੰਤ ਸਿੰਘ ਧਾਲੀਵਾਲਪਟਿਆਲਾ ਤੋਂ ਲੈਫਟੀਨੈਂਟ ਕਰਨਲ (ਸੇਵਾ-ਮੁਕਤ) ਬਿਸ਼ਨ ਦਾਸ, ‘ਮੁੰਡੇ ਅਹਿਮਦਗੜ ਦੇ ਵੈਲਫੇਅਰ ਕਲੱਬ’ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗਪਠਾਨਕੋਟ ਜ਼ਿਲੇ ਦੇ ਪਿੰਡ ਕਾਨਪੁਰ ਤੋਂ ਅਮਨਦੀਪ ਸਿੰਘਮਾਨਸਾ ਤੋਂ ਤਰਸੇਮ ਚੰਦ ਸੇਮੀਜਲੰਧਰ ਤੋਂ ਪੰਡਤ ਮਨੂ ਸੀਨਰੋਪੜ ਜ਼ਿਲੇ ਦੇ ਪਿੰਡ ਸੰਧੂਆਂ ਤੋਂ ਜਿੰਦਰ ਸਿੰਘਪਟਿਆਲਾ ਤੋਂ ਹਰਸ਼ ਕੁਮਾਰ ਹਰਸ਼ਰਾਜਪੁਰਾ ਤੋਂ ਅਭਿਸ਼ੇਕ ਕੁਮਾਰ ਚੌਹਾਨਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਮਾਹਿਰ ਡਾ. ਵਿਸ਼ਾਲ ਗੋਇਲਪੰਜਾਬੀ ਲੇਖਕ ਗੁਰਮੀਤ ਸਿੰਘ ਸਿੰਘਲਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਦਵਿੰਦਰ ਸਿੰਘ ਸੰਧੂਜਲੰਧਰ ਤੋਂ ਰਾਜੇਸ਼ ਕੁਮਾਰ ਭਗਤਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀਪਠਾਨਕੋਟ ਤੋਂ ਸਮੀਰ ਸ਼ਾਰਧਾਨਵਾਂਸ਼ਹਿਰ ਤੋਂ ਲਲਿਤ ਮੋਹਨ ਪਾਠਕਅੰਮਿ੍ਰਤਸਰ ਤੋਂ ਗੁਣਬੀਰ ਸਿੰਘ ਅਤੇ ਪਟਿਆਲਾ ਤੋਂ ਵੈਟਰਨਰੀ ਇੰਸਪੈਕਟਰ ਅਮਨਦੀਪ ਸਿੰਘ ਸ਼ਾਮਲ ਹਨ।
ਇਸੇ ਤਰਾਂ ਹੋਰ ਸਟੇਟ ਐਵਾਰਡੀਆਂ ਵਿਚ ਜਲੰਧਰ ਜ਼ਿਲੇ ਦੇ ਪਿੰਡ ਹਰੀਪੁਰ ਦੀ ਸਰਪੰਚ ਸੀਤਾ ਰਾਣੀਫਤਹਿਗੜ ਸਾਹਿਬ ਤੋਂ ਹਰਪ੍ਰੀਤ ਸਿੰਘ ਢਿੱਲੋਂ ਅਤੇ ਮੋਹਾਲੀ ਦੇ ਪਿੰਡ ਨਵਾਂਗਾਉਂ ਤੋਂ ਕੁਲਦੀਪ ਸਿੰਘ ਸ਼ਾਮਲ ਹਨ। 
ਮੁੱਖ ਮੰਤਰੀ ਨੇ ਨੌ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ। ਸਨਮਾਨਤ ਹੋਣ ਵਾਲਿਆਂ ਵਿਚ ਵਿਜੀਲੈਂਸ ਬਿਊਰੋ ਮੋਹਾਲੀ ਦੇ ਜਾਇੰਟ ਡਾਇਰੈਕਟਰ ਪਰਮਜੀਤ ਸਿੰਘ ਗੋਰਾਇਆਜਲੰਧਰ ਰੇਂਜ ਦੇ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ ਦਿਲਜਿੰਦਰ ਸਿੰਘ ਢਿੱਲੋਂਐਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਇਲੈਕਸ਼ਨ ਸੈਲ ਹਰਬੀਰ ਸਿੰਘਪਟਿਆਲਾ ਤੋਂ ਸੀਨੀਅਰ ਸੁਪਰਡੰਟ ਆਫ ਪੁਲਿਸ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲਇਲੈਕਸ਼ਨ ਸੈਲ ਦੇ ਡੀ.ਐਸ.ਪੀ ਅਮਰੋਜ਼ ਸਿੰਘਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਡੀ.ਐਸ.ਪੀ ਸੇਵਕ ਸਿੰਘਪੁਲਿਸ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਜਗਦੀਸ਼ ਕੁਮਾਰਪੁਲਿਸ ਥਾਣਾ ਮੁਲਾਂਪੁਰ (ਮੋਹਾਲੀ) ਦੇ ਮੁਖੀ ਇੰਸਪੈਕਟਰ ਭਗਵਾਨ ਸਿੰਘ ਅਤੇ ਜਲੰਧਰ ਦਿਹਾਤੀ ਵਿਚ ਤਾਇਨਾਤ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਹਨ। 

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans