ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਘਰ ਤੇ ਹਮਲਾ ਹੋਇਆ ਹੈ ।ਪੁਲਿਸ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਤਦ ਰਮੇਸ਼ ਸੋਨੀ ਕਥਿਤ ਤੌਰ ’ਤੇ ਨਸ਼ੇ ’ਚ ਸੀ । ਅਬੋਹਰ ਦੇ ਸਾਊਥ ਐਵਿਨਿਊ ਵਿੱਚ ਜਾਖੜ ਦੀ ਕੋਠੀ ਤੇ ਇੱਟਾਂ-ਰੋੜੇ ਮਾਰੇ ਗਏ ਅਤੇ ਨਾਲ ਹੀ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਪਰ ਪੁਲਿਸ ਨਾ ਤਾਂ ਅਜੇ ਮੀਡੀਆ ਸਾਹਮਣੇ ਕੁੱਝ ਬੋਲ ਰਹੀ ਹੈ ਅਤੇ ਨਾ ਹੀ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ ਜਾ ਰਹੀ ਹੈ।