Menu

ਗੁਰੂ ਦੀ ਗੋਲਕ’ ਲੁੱਟਣ ਲਈ ਦਿੱਲੀ ‘ਚ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਹੇ ਨੇ ਸਿਰਸਾ-ਆਪ ਵਿਧਾਇਕ

ਨਵੀਂ ਦਿੱਲੀ/ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇੱਕ ਨਿੱਜੀ ਕੰਪਨੀ ਨਾਲ 20 ਕਰੋੜ ਰੁਪਏ ਦੇ ਗੁਪਤ ਸਮਝੌਤੇ ਸੰਬੰਧੀ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ ਲਗਾਇਆ ਕਿ ਸਿਰਸਾ ਦਿੱਲੀ ‘ਚ ਗੁਰੂ ਦੀ ਗੋਲਕ ਲੁੱਟਣ ਲਈ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਸਮੁੱਚੀ ਸੰਗਤ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਜੀ.ਕੇ. ਦੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਪ੍ਰਤੱਖ ਸਰਪ੍ਰਸਤੀ ਥੱਲੇ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀੈਸਜੀਪੀਸੀ) ‘ਤੇ ਅਜਿਹੇ ਦੋਸ਼ ਪਹਿਲੀ ਵਾਰ ਨਹੀਂ ਲੱਗ ਰਹੇ, ਪਰੰਤੂ ਜਿਸ ਤਰੀਕੇ ਨਾਲ ਨਿੱਜੀ ਫ਼ਾਇਦੇ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਵਿਹਾਰ (ਦਿੱਲੀ) ‘ਚ ਸਮੁੱਚੀ ਕਮੇਟੀ ਨੂੰ ਹਨੇਰੇ ‘ਚ ਰੱਖ ਕੇ 22000 ਵਰਗ ਫੁੱਟ ਥਾਂ ‘ਤੇ ਸਿਰਸਾ ਨੇ ਚੁੱਪ-ਚਾਪ ਲਾਈਫ਼ ਸਟਾਈਲ ਸਵਿਮ ਐੈਂਡ ਜਿਮ ਕੰਪਨੀ ਦਾ ‘ਕਲੱਬ’ ਖੁਲ੍ਹਵਾ ਦਿੱਤਾ ਹੈ, ਇਹ ਸਾਧਾਰਨ ਵਰਤਾਰਾ ਨਹੀਂ ਹੈ, ਕਿਉਂਕਿ ਬਾਜ਼ਾਰੀ ਮੁੱਲ ਮੁਤਾਬਿਕ ਇਸ ਦਾ ਕਿਰਾਇਆ 20 ਕਰੋੜ ਬਣਦਾ ਹੈ, ਜਦਕਿ ਡੀਐਸਜੀਪੀਸੀ ਦੇ ਖਾਤੇ ‘ਚ ਇੱਕ ਧੇਲਾ ਵੀ ਜਮਾ ਨਹੀਂ ਹੋਇਆ। ਜੀ.ਕੇ. ਦੇ ਦੋਸ਼ਾਂ ਮੁਤਾਬਿਕ ਸਕੂਲ ਦੇ ਮੁੱਖ ਗੇਟ ਰਾਹੀਂ ਸਵੇਰੇ 5 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਖੁੱਲ੍ਹਾ ਰਹਿਣ ਵਾਲਾ ਇਹ ਕਲੱਬ ਪਿਛਲੇ ਚਾਰ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਬਾਰੇ ਉਨ੍ਹਾਂ (ਜੀ.ਕੇ) ਨੂੰ ਜਾਣਕਾਰੀ ਇੱਕ ਦਲਜੀਤ ਕੌਰ ਨਾਮ ਦੀ ਔਰਤ ਨੇ ਦਿੱਤੀ ਹੈ, ਜੋ ਇਸ ਵਿਰੁੱਧ ਲਗਾਤਾਰ ਆਵਾਜ਼ ਉਠਾ ਰਹੀ ਹੈ।
ਸੰਧਵਾਂ ਅਤੇ ਬਾਕੀ ਵਿਧਾਇਕਾਂ ਨੇ ਜੀ.ਕੇ. ‘ਤੇ ਵੀ ਉਂਗਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਦਲਜੀਤ ਕੌਰ 4 ਸਾਲਾਂ ਤੋਂ ਇਸ ਕਲੱਬ ਵਿਰੁੱਧ ਲੜਾਈ ਲੜ ਰਹੀ ਹੈ ਤਾਂ ਬਤੌਰ ਡੀਐਸਜੀਪੀਸੀ ਪ੍ਰਧਾਨ ਦੇ ਕਾਰਜਕਾਲ ਦੌਰਾਨ ਉਹ (ਜੀ.ਕੇ.) ਖ਼ੁਦ ਕਿੱਥੇ ਸੁੱਤੇ ਪਏ ਸਨ? ‘ਆਪ’ ਵਿਧਾਇਕਾਂ ਨੇ ਪੂਰੇ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ 44 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਵਾਲੀ ਜਗ੍ਹਾ ਕਿਸੇ ਨਿੱਜੀ ਕੰਪਨੀ ਨੂੰ ਮੁਫ਼ਤ ਦੇਣ ਵਾਲਿਆਂ ‘ਚ ਕੌਣ-ਕੌਣ ਸ਼ਾਮਲ ਹਨ ਅਤੇ ਇਨ੍ਹਾਂ ਗੁਪਤ ਇਕਰਾਰਨਾਮੇ ਕਰਨ ਵਾਲਿਆਂ ਦਾ ਬਾਦਲ ਪਰਿਵਾਰ ਨਾਲ ਕੀ ਸੰਬੰਧ ਹੈ, ਇਸ ਬਾਰੇ ਸਮਾਂਬੱਧ ਜਾਂਚ ਜਨਤਕ ਹੋਵੇ, ਕਿਉਂਕਿ ਅਜਿਹੀਆਂ ਮਾਰੂ ਅਤੇ ਭ੍ਰਿਸ਼ਟ ਗਤੀਵਿਧੀਆਂ ਨਾ ਕੇਵਲ ਸਿੱਖ ਪੰਥ ਸਗੋਂ ਸਿੱਖ ਸੰਸਥਾਵਾਂ ਦਾ ਵੀ ਘਾਣ ਕਰਦੀਆਂ ਹਨ।
ਜ਼ਿਕਰਯੋਗ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਕੰਟਰੋਲ ਥੱਲੇ ਹੈ ਅਤੇ ‘ਗੁਰੂ ਦੀ ਗੋਲਕ’ ਰਾਹੀਂ ਇਕੱਠੀ ਹੁੰਦੀ ‘ਸੇਵਾ’ ਨਾਲ ਚੱਲਦਾ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans