Menu

ਸਿਵਲ ਹਸਪਤਾਲ ਬਠਿੰਡਾ ਦੇ ਨਵੀਨੀਕਰਨ ਲਈ ਵਿੱਤ ਮੰਤਰੀ ਨੇ ਜਾਰੀ ਕੀਤੇ 4 ਕਰੋੜ ਰੁਪਏ

ਸੂਬਾ ਸਰਕਾਰ ਵਲੋਂ ਬਠਿੰਡਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਇੱਥੋ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਸੁਧਾਰ ਲਈ 18 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਉਪਰੰਤ ਹੁਣ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਲਾਕਾ ਨਿਵਾਸੀਆਂ ਦੀ ਚੰਗੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਬਠਿੰਡਾ ਨੂੰ ਲਗਭਗ 4 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰਨ ਦਾ ਐਲਾਨ ਕੀਤਾ।
ਪੈ੍ਰਸ ਦੇ ਨਾਲ ਗਲਬਾਤ ਦੌਰਾਨ ਖ਼ਜ਼ਾਨਾ ਮੰਤਰੀ ਨੇ ਫਿਰ ਦੋਹਰਾਇਆ ਕਿ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਿਸੇ ਤਰਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਹਾ ਕਿ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣਾ ਉਨਾਂ ਦਾ ਮੁੱਖ ਏਜੰਡਾ ਹੈ।
ਸ਼੍ਰੀ ਬਾਦਲ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਸਤੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਨਵੀਨੀਕਰਨ ਦੇ ਇਸ ਕੰਮ ਨੂੰ ਲਗਭਗ 6 ਤੋਂ 9 ਮਹੀਨਿਆਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਸੁਧਾਰ ਲਿਆਉਣਾ ਹੈ। ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਲਈ ਟੈਂਡਰ 19 ਅਗਸਤ ਨੂੰ ਲਾਏ ਜਾਣਗੇ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਕੰਮ ਨੂੰ ਤਹਿ ਸਮੇਂ ਅਨੁਸਾਰ ਮੁਕੰਮਲ ਕੀਤਾ ਜਾਵੇਗਾ। ਜਾਰੀ ਗ੍ਰਾਂਟ ਅਨੁਸਾਰ ਜ਼ਿਲੇ ਦੇ ਹਸਪਤਾਲ ਵਿਖੇ ਬਨਣ ਵਾਲੇ ਨਵੇਂ ਮੁਰਦਾ ਸੰਭਾਲ ਘਰ ਦੀ ਇਮਾਰਤ ਲਈ 45.20 ਲੱਖ, ਓ.ਪੀ.ਡੀ. ਬਲਾਕ ਵਿਖੇ ਲਿਫ਼ਟ ਲਗਾਉਣ ਤੇ ਇਸ ਦੇ ਪੁਨਰ ਨਿਰਮਾਣ ਲਈ 49.35 ਲੱਖ, ਕੈਂਪਸ ਵਿਖੇ ਸਥਿਤ ਸੜਕਾਂ ਦੀ ਰਿਪੇਅਰ ਲਈ 57.37 ਲੱਖ, ਜ਼ਿਲੇ ਦੇ ਸਰਕਾਰੀ ਹਸਪਤਾਲ ਵਿਖੇ ਓ.ਟੀ. ਬਲਾਕ ਵਿੱਚ ਵਾਧਾ ਕਰਨ ਤੇ ਇਸ ਦੇ ਪੁਨਰ ਨਿਰਮਾਣ ਲਈ 119.22 ਲੱਖ, ਮਦਰ ਐਂਡ ਚਾਈਲਡ ਹੈਲਥ ਕੇਅਰ (ਐਮ.ਸੀ.ਐਚ.) ਦੀ ਇਮਾਰਤ ਦੇ ਪੁਨਰ ਨਿਰਮਾਣ ਲਈ 71.73 ਲੱਖ ਰੁਪਏ ਅਤੇ ਐਮਰਜੈਂਸੀ ਬਲਾਕ ਲਈ 56.76 ਲੱਖ ਰੁਪਏ ਖ਼ਰਚ ਕੀਤੇ ਜਾਣਗੇ।

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In