Menu

ਨਸ਼ਾ ਰੋਕਣ ਵਾਲਿਆਂ ਦੇ ਨਾਲ ਪੁਲਿਸ ਚੱਟਾਨ ਵਾਂਗ ਖੜੀ

ਬਠਿੰਡਾ – ਬੀਤੇ ਦਿਨ ਪਿੰਡ ਕੋਟਲੀ ਖੁਰਦ ਵਿਖੇ ਬਣਾਈ ਗਈ ਨਸ਼ਾ ਨਿਗਰਾਨ ਕਮੇਟੀ ਦੇ ਮੈਂਬਰ ’ਤੇ ਪਿੰਡ ਵਾਸੀ ਵੱਲੋਂ ਮਾਰਨ ਦੀ ਨੀਅਤ ਨਾਲ ਫਾਇਰ ਕੀਤਾ ਗਿਆ, ਜਿਸ ਦੌਰਾਨ ਉਸਦੇ ਪੱਟ ’ਚ ਗੋਲੀ ਲੱਗੀ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਸਬੰਧੀ ਆਈ ਜੀ ਪੀ ਬਲਕਾਰ ਸਿੰਘ ਐਸ ਟੀ ਐਫ, ਐਸ ਐਸ ਪੀ ਡਾ. ਨਾਨਕ ਸਿੰਘ, ਐਸ ਐਸ ਪੀ ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਤੇਜਿੰਦਰ ਸਿੰਘ ਮੌੜ ਏ ਐਸ ਆਈ ਜੀ ਐਸ ਟੀ ਐਫ ਬਠਿੰਡਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੋਟਲੀ ਵਿਖੇ ਨਸ਼ਾ ਰੋਕੂ ਨਿਗਰਾਨ ਕਮੇਟੀ ਬਣਾਈ ਗਈ ਹੈ, ਜੋ ਕਿ ਨਸ਼ਾ ਵੇਚਣ ਅਤੇ ਖਾਣ ਵਾਲਿਆ ’ਤੇ ਨਜ਼ਰ ਰਖਦੀ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਕਰਦੀ ਹੈ। ਇਸ ਕਮੇਟੀ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਾਕੇ ਵੀ ਲਗਵਾਏ ਜਾਂਦੇ ਹਨ ਅਤੇ ਜਿਲ੍ਹਾ ਪੁਲਿਸ ਵੱਲੋਂ ਇੰਨ੍ਹਾਂ ਦੀ ਸੁਰੱਖਿਆ ਦਾ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਵਿਸਥਾਰ ’ਚ ਦੱਸਿਆ ਕਿ ਪਿੰਡ ਕੋਟਲੀ ਖੁਰਦ ਵਿਖੇ ਨਸ਼ਾ ਰੋਕੂ ਨਿਗਰਾਨ ਕਮੇਟੀ ਦਾ ਮੈਂਬਰ ਸਤਨਾਮ ਸਿੰਘ ਉਰਫ ਬੱਬਾ ਜਦ ਆਪਣੇ ਬੱਚੇ ਦੇ ਵਾਲ ਕਟਵਾਉਣ ਲਈ ਨਾਈ ਦੀ ਦੁਕਾਨ ’ਤੇ ਗਿਆ ਤਾਂ ਪਿੰਡ ਦਾ ਲੜਕਾ ਕਰਨਵੀਰ ਸਿੰਘ ਉਰਫ ਹੈਪੀ ਸੰਧੂ ਦੁਕਾਨ ’ਤੇ ਆਇਆ ਅਤੇ ਆਪਣੇ ਪਿਸਤੌਲ ’ਚੋਂ ਮਾਰਨ ਦੀ ਨੀਅਤ ਨਾਲ ਸਤਨਾਮ ਸਿੰਘ ’ਤੇ ਫਾਇਰ ਕੀਤਾ, ਜੋ ਕਿ ਆਪਣੇ ਬੱਚੇ ਨੂੰ ਬਚਾਉਂਦੇ ਸਮੇਂ ਝੁਕਣ ਕਾਰਨ ਉਸਦੀ ਲੱਤ ’ਚ ਲੱਗਿਆ। ਸਤਨਾਮ ਸਿੰਘ ਦੇ ਦੋਸਤ ਕਰਮਵੀਰ ਸਿੰਘ ਅਤੇ ਬਲਕਰਨ ਸਿੰਘ ਦੇ ਰੌਲਾ ਪਾਉਣ ’ਤੇ ਉਕਤ ਦੋਸ਼ੀ ਆਪਣੇ ਸਾਥੀ ਨਾਲ ਮੋਟਰਸਾਇਕਲ ਲੈ ਕੇ ਫਰਾਰ ਹੋ ਗਿਆ, ਜਿਸ ਖਿਲਾਫ ਆਈ ਪੀ ਐਸ 25 ਐਕਟ ਤਹਿਤ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ਼ ਕੀਤਾ ਗਿਆ ਅਤੇ ਥਾਣਾ ਮੁਖੀ ਅੰਗਰੇਜ ਸਿੰਘ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਪਹਿਲਾਂ ਵੀ ਐਨ ਡੀ ਪੀ ਐਸ ਐਕਟ ਤਹਿਤ ਥਾਣਾ ਨੇਹੀਆਂਵਾਲਾ ਵਿਖੇ ਮਾਮਲਾ ਦਰਜ਼ ਹੈ, ਜਿਸ ਦੌਰਾਨ ਉਸ ਕੋਲੋਂ 8 ਨਸ਼ੀਲੀਆਂ ਸ਼ੀਸ਼ੀਆਂ ਅਤੇ 70 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ, ਜਿਸ ’ਚ ਦੋਸ਼ੀ ਕਰਨਵੀਰ ਸਿੰਘ ਨੂੰ 3 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਹੋਇਆ ਹੈ, ਜਿਸਨੂੰ ਕਿ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਪ੍ਰੈਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਪਿੰਡ ਅਤੇ ਵਾਰਡਾਂ ’ਚ ਨਸ਼ਾ ਨਿਗਰਾਨ ਕਮੇਟੀਆਂ ਬਣਾਈਆਂ ਜਾਣ ਤਾਂ ਜੋ ਸਾਰੇ ਰਲ ਕੇ ਨਸ਼ੇ ਨੂੰ ਸਮਾਜ ’ਚੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਮੇਟੀਆਂ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਕਮੇਟੀ ਮੈਂਬਰਾਂ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans