Menu

ਪਿੰਡਾਂ-ਕਸਬਿਆਂ ‘ਚ ਫੂਡ ਪ੍ਰੋਸੈਸਿੰਗ ਯੂਨਿਟ ਲਾ ਕੇ ਪੰਜਾਬ ਨਾਲ ‘ਗ਼ੱਦਾਰੀ’ ਦਾ ਦਾਗ਼ ਧੋਣ ਬਾਦਲ-ਆਪ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿਛਲੇ ਦੋ ਦਹਾਕਿਆਂ ‘ਚ ਪੰਜਾਬ ਦੇ ਹਜ਼ਾਰਾਂ ਛੋਟੇ, ਦਰਮਿਆਨ ਅਤੇ ਵੱਡੇ ਉਦਯੋਗਿਕ ਯੂਨਿਟ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਅਤੇ ਵਪਾਰੀ-ਉਦਯੋਗਪਤੀ ਵਿਰੋਧੀ ਨੀਤੀਆਂ ਕਾਰਨ ਜਾਂ ਤਾਂ ਬੰਦ ਹੋ ਗਏ ਹਨ ਜਾਂ ਫਿਰ ਦੂਸਰੇ ਸੂਬਿਆਂ ‘ਚ ਹਿਜਰਤ ਕਰ ਗਏ ਹਨ। ਨਤੀਜਣ ਪੰਜਾਬ ਆਰਥਿਕ ਪੱਖੋਂ ਕਈ ਦਹਾਕੇ ਪਿੱਛੇ ਚਲਾ ਗਿਆ ਅਤੇ ਇਹ ਨਿਘਾਰ ਜਾਰੀ ਹੈ। ਜਿਸ ਦੀ ਪੁਸ਼ਟੀ ਕਿਰਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜੇ ਕਰ ਰਹੇ ਹਨ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਬੀਬੀ ਮਾਣੂੰਕੇ ਨੇ ਦੱਸਿਆ ਕਿ 2007 ਤੋਂ 2018 ਤੱਕ ਇਕੱਲੇ ਲੁਧਿਆਣਾ ਜ਼ਿਲ੍ਹੇ ‘ਚ ਕਰੀਬ 250 ਫ਼ੈਕਟਰੀਆਂ ਨੂੰ ਤਾਲੇ ਲੱਗੇ ਹਨ, ਜਿੰਨਾ ‘ਚ ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ‘ਚ ਬੰਦ ਹੋਈਆਂ 65 ਫ਼ੈਕਟਰੀਆਂ ਸ਼ਾਮਲ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਇਹ ਨਕਾਰਾਤਮਿਕ ਰੁਝਾਨ ਇਕੱਲੇ ਲੁਧਿਆਣਾ ਜ਼ਿਲ੍ਹੇ ਦਾ ਨਹੀਂ ਹੈ,  ਅੰਮ੍ਰਿਤਸਰ, ਜਲੰਧਰ, ਬਟਾਲਾ, ਧਾਰੀਵਾਲ, ਡੇਰਾਬਸੀ, ਮੋਹਾਲੀ, ਰਾਜਪੁਰਾ, ਗੁਰਾਇਆ, ਨੰਗਲ, ਬਠਿੰਡਾ, ਸੰਗਰੂਰ ਆਦਿ ਦਰਜਨਾਂ ਸ਼ਹਿਰਾਂ ‘ਚ ਵੀ ਜਾਰੀ ਹੈ। ਹਜ਼ਾਰਾਂ ਫ਼ੈਕਟਰੀਆਂ ਬੰਦ ਹੋਣ ਜਾਂ ਹੋਰ ਸੂਬਿਆਂ ‘ਚ ਜਾਣ ਕਾਰਨ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ, ਉੱਥੇ ਲੱਖਾਂ ਦੀ ਤਾਦਾਦ ‘ਚ ਬੇਰੁਜ਼ਗਾਰੀ ਵਧੀ ਹੈ। ਇਸ ਲਈ ਸਭ ਤੋਂ ਵੱਡੀ ਦੋਸ਼ੀ ਭਾਜਪਾ ਦੀ ਵਾਜਪਾਈ ਸਰਕਾਰ ਹੈ, ਜਿਸ ਨੇ ਗੁਆਂਢੀ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਦੇ ਕੇ ਪੰਜਾਬ ਦੇ ਉਦਯੋਗਿਕ ਯੂਨਿਟਾਂ ਦੀ ਕਮਰ ਤੋੜ ਦਿੱਤੀ। ਉਸ ਸਮੇਂ ਵਾਜਪਾਈ ਸਰਕਾਰ ‘ਚ ਉਦਯੋਗਿਕ ਰਾਜ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਕੁਰਸੀ’ ਲਈ ਪੰਜਾਬ ਨਾਲ ਗ਼ੱਦਾਰੀ ਕਰਦਿਆਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਮੂੰਹ ਨਹੀਂ ਖੋਲ੍ਹਿਆ। ਜਿਸਦਾ ਖ਼ਮਿਆਜ਼ਾ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ।
ਚੀਮਾ ਤੇ ਮਾਣੂੰਕੇ ਨੇ ਕਿਹਾ ਕਿ ਸਿਰਫ਼ ਅਕਾਲੀ ਅਤੇ ਭਾਜਪਾ ਹੀ ਨਹੀਂ 2004 ਤੋਂ 2014 ਤੱਕ 10 ਸਾਲ ਕੇਂਦਰ ‘ਚ ਰਾਜ ਕਰਨ ਵਾਲੀ ਮਨਮੋਹਨ ਸਿੰਘ ਸਰਕਾਰ ਨੇ ਵੀ ਪੰਜਾਬ ਨਾਲ ਧੱਕੇਸ਼ਾਹੀ ਨੂੰ ਜਾਰੀ ਰੱਖਿਆ। ‘ਆਪ’ ਆਗੂਆਂ ਨੇ ਜਿੱਥੇ ਕੇਂਦਰ ਸਰਕਾਰ ਕੋਲ ਪਹਾੜੀ ਰਾਜਾਂ ਦੀ ਤਰਜ਼ ਵਿਸ਼ੇਸ਼ ਉਦਯੋਗਿਕ ਪੈਕੇਜ ਦੇਣ ‘ਤੇ ਜ਼ੋਰ ਦਿੱਤਾ, ਜਿਸ ਦੀ ਪਹਾੜੀ ਰਾਜਾਂ ‘ਚ ਮਿਆਦ ਸਾਲ 2022 ਤੱਕ ਵਧਾ ਦਿੱਤੀ ਗਈ ਹੈ।
ਚੀਮਾ ਅਤੇ ਮਾਣੂੰਕੇ ਨੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਬਤੌਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਸੂਬੇ ‘ਚ ਪਿੰਡ ਅਤੇ ਕਸਬਿਆਂ ਤੱਕ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰ ਕੇ ‘ਬਾਦਲ ਪਰਿਵਾਰ’ ‘ਤੇ ਲੱਗੇ ‘ਗ਼ੱਦਾਰੀ’ ਦੇ ਦਾਗ਼ ਧੋ ਸਕਦੇ ਹਨ। ਜੇਕਰ ਪਿਛਲੇ 5 ਸਾਲਾਂ ਵਾਂਗ ਇਸ ਪਾਰੀ ‘ਚ ਵੀ ਬਾਦਲ ਜੋੜਾ ਪੰਜਾਬ ‘ਚ ਨਵੇਂ ਉਦਯੋਗਿਕ ਯੂਨਿਟ ਖ਼ਾਸ ਕਰ ਕੇ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਲਿਆ ਸਕਿਆ ਤਾਂ ਪੰਜਾਬ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39910 posts
  • 0 comments
  • 0 fans