Menu

ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ 4.25 ਕਰੋੜ ਰੁਪਏ ਦੀ ਗ੍ਰਾਂਟ ਕੀਤੀ ਜਾਰੀ

ਬਠਿੰਡਾ – ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਬਠਿੰਡਾ ਦੌਰੇ ਦੌਰਾਨ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਦੌਰੇ ਦੌਰਾਨ ਉਨਾਂ ਨੇ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 4.25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਅਤੇ ਪੰਚਾਇਤ ਭਵਨ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ।
ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਉਨਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਸਮੇਂ-ਸਮੇਂ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੌਰਾਨ ਸ. ਬਾਦਲ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਥਾਨਕ ਕੱਪੜਾ ਮਾਰਕੀਟ ਵਿਖੇ ਬੂਟੇ ਵੀ ਲਗਾਏ ਗਏ।
ਆਪਣੇ ਦੌਰੇ ਦੌਰਾਨ ਵਿਤ ਮੰਤਰੀ ਨੇ ਕਮਲਾ ਨਹਿਰੂ ਕਲੋਨੀ ਵਿਖੇ ਲੋਕਾਂ ਦੀ ਮੰਗ ਅਨੁਸਾਰ ਇੱਕ ਪਾਰਕ ਵਿੱਚ ਖੁੱਲਾ ਜਿੰਮ ਬਨਾਉਣ ਦਾ ਐਲਾਨ ਵੀ ਕੀਤਾ ਅਤੇ ਰੈਂਪ ਲਈ ਵੀ ਗ੍ਰਾਂਟ ਜਾਰੀ ਕੀਤੀ। ਇਸੇ ਤਰਾਂ ਅਮਰੀਕ ਸਿੰਘ ਅਤੇ ਵੀਰ ਕਲੋਨੀ ਵਿਖੇ ਬੋਰਵੈਲ ਅਤੇ ਪੰਪਾਂ ਲਈ ਚੈਕ ਵੀ ਵੰਡੇ ਅਤੇ ਕਿਹਾ ਕਿ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਇਸੇ ਤਰਾਂ ਵਿਕਾਸ ਦੇ ਕੰਮਾਂ ਲਈ ਸਰਗਰਮੀਆਂ ਜਾਰੀ ਰਹਿਣਗੀਆਂ।
ਵਿੱਤ ਮੰਤਰੀ ਵਲੋਂ ਸੰਗੂਆਣਾ ਬਸਤੀ ਅਤੇ ਸੁਭਾਸ਼ ਬਸਤੀ ਵਿੱਚ ਗਲੀਆਂ ਦੀ ਮੁਰੰਮਤ ਲਈ ਵੀ ਚੈਕ ਤਕਸੀਮ ਕੀਤੇ ਗਏ। ਉਨਾਂ ਵਲੋਂ ਸੰਗੂਆਣਾ ਬਸਤੀ ਦੇ ਨਜ਼ਦੀਕ ਧਰਮਸ਼ਾਲਾ ਲਈ 8 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ।
ਆਪਣੇ ਦੌਰੇ ਦੌਰਾਨ ਸ. ਬਾਦਲ ਵਲੋਂ ਐਸ.ਐਸ.ਡੀ.ਗੌਰਮਿੰਟ ਏਡਿਡ ਸਕੂਲ ਵਿਖੇ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਸਕੂਲ ਦੀਆਂ ਸਮਾਰਟ ਕਲਾਸਾਂ, ਸਕੂਲ ਦੀ ਇਮਾਰਤ ਦੀ ਮੁਰੰਮਤ, ਲਾਇਬ੍ਰੇਰੀ ਅਤੇ ਨਵੀਂਆਂ ਕਿਤਾਬਾਂ ਖ੍ਰੀਦਣ ਲਈ ਚੈਕ ਭੇਂਟ ਕੀਤੇ। ਇਸੇ ਤਰਾਂ ਹੀ ਵਿੱਤ ਮੰਤਰੀ ਵਲੋਂ ਐਸ.ਐਸ. ਜੈਨ ਸਭਾ, ਗੁੱਡਵਿਲ ਸੁਸਾਇਟੀ, ਐਸ.ਐਸ.ਡੀ ਬਾਲ ਗੋਪਾਲ ਪਲੇਅ ਵੇਅ ਸਕੂਲ, ਐਸ.ਐਸ.ਡੀ. ਮੋਤੀ ਰਾਮ ਕੰਨਿਆ ਮਹਾਂਵਿਦਿਆਲਿਆ, ਸਿਰਕੀ ਬਜ਼ਾਰ ਵੈਲਫ਼ੇਅਰ ਸੁਸਾਇਟੀ, ਨਿਊ ਸ਼ਾਖ ਨਗਰ ਵੈਲਫ਼ੇਅਰ ਐਸੋਸੀਏਸ਼ਨ ਨੂੰ ਵੀ ਵਿਕਾਸ ਕੰਮਾਂ ਲਈ ਚੈਕ ਭੇਂਟ ਕੀਤੇ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਰਿਹਾਇਸ਼ੀ ਥਾਂਵਾਂ ਦੇ ਨੇੜੇ ਦੀਆਂ ਲਾਈਨਾਂ ਨੂੰ ਤਬਦੀਲ ਕਰਨ ਲਈ ਵੀ ਗ੍ਰਾਂਟ ਜਾਰੀ ਕੀਤੀ।
ਉਨਾਂ ਆਪਣੇ ਦੌਰੇ ਦੌਰਾਨ ਸਰਾਭਾ ਨਗਰ, ਪੁਖਰਾਜ ਕਾਲੋਨੀ, ਅਜੀਤ ਰੋਡ, ਨਾਮਦੇਵ ਨਗਰ ਅਤੇ ਮਾਨ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਗਲੀ ਲਈ ਇੰਟਰਲਾਕ ਟਾਈਲਾਂ ਅਤੇ ਪ੍ਰੀਮਿਕਸ ਦੇ ਕੰਮਾਂ ਲਈ ਵੀ ਗ੍ਰਾਂਟ ਜਾਰੀ ਕੀਤੀ। ਇਸ ਤੋਂ ਇਲਾਵਾ ਸ. ਬਾਦਲ ਵਲੋਂ ਬੇਰੁਜ਼ਗਾਰ ਗਰੀਬ ਲੜਕੀਆਂ ਦੀ ਸਹਾਇਤਾ ਲਈ ਗਿਆਨਦੀਪ ਵੈਲਫ਼ੇਅਰ ਸੁਸਾਇਟੀ ਰਾਹੀਂ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਵਿੱਤ ਮੰਤਰੀ ਵਲੋਂ ਵਾਰਡ ਨੰਬਰ 30 ਵਿਚ ਮਾਲ ਗੋਦਾਮ ਰੋਡ ਵਿਖੇ ਵਾਟਰ ਸਪਲਾਈ ਲਾਈਨ ਲਈ 8 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ. ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਸਾਬਕਾ ਮੰਤਰੀ ਸ਼੍ਰੀ ਚਿਰੰਜੀ ਲਾਲ ਗਰਗ, ਸ਼੍ਰੀ ਜਗਰੂਪ ਗਿੱਲ, ਸ਼੍ਰੀ ਅਸ਼ੋਕ ਪ੍ਰਧਾਨ, ਸ਼੍ਰੀ ਜੈਜੀਤ ਜੌਹਲ, ਸ਼੍ਰੀ ਰਾਜਨ ਗਰਗ, ਸ਼੍ਰੀ ਮੋਹਨ ਲਾਲ ਝੁੰਬਾ, ਸ਼੍ਰੀ ਪਵਨ ਮਾਨੀ, ਸ਼੍ਰੀ ਅਨਿੱਲ ਭੋਲਾ, ਸ਼੍ਰੀ ਟਹਿਲ ਸੰਧੂ, ਸ਼੍ਰੀ ਬਲਜਿੰਦਰ ਠੇਕੇਦਾਰ, ਸ਼੍ਰੀ ਨਵੀਨ ਵਾਲਮੀਕਿ, ਸ਼੍ਰੀ ਭਗਵਾਨ ਦਾਸ ਭਾਰਤੀ, ਸ਼੍ਰੀ ਅਸ਼ੋਕ ਭੋਲਾ, ਐਮ.ਸੀ. ਸੰਤੋਸ਼ ਮਹੰਤ, ਰਾਧੇ ਸ਼ਾਮ ਆਦਿ ਹਾਜ਼ਰ ਸਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans