ਗੁਜਰਾਤ ਦੇ ਖੇੜਾ ਜ਼ਿਲੇ ਵਿੱਚ ਪ੍ਰਗਤੀਨਗਰ ਨਾਡੀਆਡ ਵਿਖੇ ਅੱਜ ਸਵੇਰੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ -ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਕਈ ਲੋਕਾਂ ਦੇ ਇਮਾਰਤ ਦੇ ਮਲਬੇ ਹੇਠਾਂ ਡੱਬੇ ਹੋਣ ਦਾ ਖ਼ਦਸ਼ਾ ਹੈ। ਜਿਸ ਕਰਕੇ ਬਚਾਅ ਤੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।ਇਸ ਇਮਾਰਤ ਦੇ ਡਿੱਗਣ ਦਾ ਕਾਰਨ ਇਲਾਕੇ ਵਿਚ ਭਾਰੀ ਬਾਰਸ਼ ਦੱਸਿਆ ਜਾ ਰਿਹਾ ਹੈ।