Menu

ਪਾਕਿਸਤਾਨ ਨੇ ਬੱਸ ਸੇਵਾ ਵੀ ਕੀਤੀ ਬੰਦ

ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਅਤੇ ਥਾਰ ਐਕਸਪ੍ਰੈੱਸ ਦੀ ਸੇਵਾ ਰੱਦ ਕਰਨ ਦੇ ਐਲਾਨ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਣ ਵਾਲੀ ‘ਦੋਸਤੀ’ ਨਾਂਅ ਦੀ ਬੱਸ ਵੀ ਬੰਦ ਕਰ ਦਿੱਤੀ ਹੈ। ਪਾਕਿਸਤਾਨ ਦੇ ਮੰਤਰੀ ਮੁਰਾਦ ਸਈਦ ਨੇ ਇਹ ਜਾਣਕਾਰੀ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਦਿੱਲੀ-ਲਾਹੌਰ ਬੱਸ ਸੇਵਾ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਬੇਦਕਰ ਟਰਮੀਨਲ ਤੋਂ ਲਾਹੌਰ ਲਈ 34 ਯਾਤਰੀਆਂ ਨੂੰ ਲੈ ਕੇ ਬੱਸ ਰਵਾਨਾ ਹੋਈ, ਜਿਸ ਦਾ ਲਾਹੌਰ ਪਹੁੰਚਣ ਦਾ ਸਮਾਂ ਸ਼ਾਮ 5 ਵਜੇ ਸੀ। ਇਸ ਦੌਰਾਨ ਇਹ ਬੱਸ ਅੱਜ ਆਖ਼ਰੀ ਵਾਰ ਸਨਿੱਚਰਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਪੁੱਜੀ ਤੇ ਇਹ ਹੁਣ ਨਹੀਂ ਆਵੇਗੀ। ਇਹ ਬੱਸ ਕੱਲ੍ਹ ਸ਼ੁੱਕਰਵਾਰ ਨੂੰ ਆਮ ਦਿਨਾਂ ਵਾਂਗ ਭਾਰਤ ਪੁੱਜੀ ਸੀ। ਇਹ ਬੱਸ ਸੇਵਾ ਫਰਵਰੀ 1999 ਵਿਚ ਸ਼ੁਰੂ ਹੋਈ ਸੀ ਪਰ 2001 ਵਿਚ ਸੰਸਦ ਹਮਲੇ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਫਿਰ ਜੁਲਾਈ 2003 ਨੂੰ ਇਸ ਬੱਸ ਸੇਵਾ ਨੂੰ ਬਹਾਲ ਕੀਤਾ ਗਿਆ ਸੀ।

Listen Live

Subscription Radio Punjab Today

Our Facebook

Social Counter

  • 13456 posts
  • 0 comments
  • 0 fans

Log In