Menu

ਕਪੂਰਥਲਾ ਹਾਊਸ ਪੰਜਾਬ ਸਰਕਾਰ ਦੀ ਜਾਇਦਾਦ ਰਹੇਗਾ-ਦਿੱਲੀ ਹਾਈ ਕੋਰਟ ਦਾ ਫੈਸਲਾ

ਚੰਡੀਗੜ – ਨਵੀਂ ਦਿੱਲੀ ਵਿਖੇ ਸਥਿਤ ਕਪੂਰਥਲਾ ਹਾਊਸ, ਜੋ ਕਿ ਮੌਜੂਦਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੀ ਕੌਮੀ ਰਾਜਧਾਨੀ ਵਿੱਚ ਰਿਹਾਇਸ਼ ਹੈ, ਹੁਣ ਸੂਬਾ ਸਰਕਾਰ ਦੇ ਕਬਜ਼ੇ ਹੇਠ ਰਹੇਗਾ ਕਿਉਂਕਿ ਭਾਰਤ ਸਰਕਾਰ ਵੱਲੋਂ ਕੀਤੀ ਮੰਗ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਕਪੂਰਥਲਾ ਦੇ ਮਰਹੂਮ ਮਹਾਰਾਜਾ ਦੇ ਇਸ ਆਲੀਸ਼ਾਨ ਜਾਇਦਾਦ ਨੂੰ ਵੇਚਣ ਦੇ ਅਧਿਕਾਰ ਨੂੰ ਖਾਰਜ ਕਰ ਦਿੱਤਾ ਹੈ।
31 ਜੁਲਾਈ, 2019 ਦੇ ਫੈਸਲੇ, ਜਿਸ ਦੀ ਕਾਪੀ ਮੰਗਲਵਾਰ ਨੂੰ ਪ੍ਰਾਪਤ ਹੋਈ ਸੀ, ਵਿੱਚ ਹਾਈ ਕੋਰਟ ਦੇ ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਤਲਵੰਤ ਸਿੰਘ ‘ਤੇ ਅਧਾਰਿਤ ਦੋ ਜੱਜਾਂ ਵਾਲੇ ਬੈਂਚ ਨੇ ਫੈਸਲਾ ਦਿੱਤਾ ਕਿ ਮਾਨਸਿੰਘ ਰੋਡ ‘ਤੇ ਨੰਬਰ 3 ਦੀ ਜਾਇਦਾਦ ਨੂੰ ਵੇਚਿਆ ਨਹੀਂ ਜਾ ਸਕਦਾ ਕਿਉਂਕਿ ਮਹਾਰਾਜਾ ਨੇ ਇਸ ਪ੍ਰਾਪਰਟੀ ਨੂੰ ਵੇਚਣ ਦਾ ਅਧਿਕਾਰ ਗੁਆ ਦਿੱਤਾ ਹੈ।
ਅਦਾਲਤ ਵਿੱਚ ਇਸ ਕੇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਪੈਰਵੀ ਕੀਤੀ। ਇਸ ਕੇਸ ਵਿੱਚ ਮੁੱਖ ਧਿਰ ਭਾਰਤ ਸਰਕਾਰ ਸੀ ਜਿਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਨੇ ਪੰਜਾਬ ਨੂੰ ਇਸ ਪ੍ਰਾਪਰਟੀ ਦਾ ਸਹੀ ਹੱਕਦਾਰ ਸਮਝਦੇ ਹੋਏ ਇਸ ਦਾ ਕਬਜ਼ਾ ਪੰਜਾਬ ਨੂੰ ਦੇ ਦਿੱਤਾ ਹੈ।
ਕੇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ) ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ  ਪੈਪਸੂ ਦੇ ਭਾਰਤ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਪੂਰਥਲਾ ਰਿਆਸਤ ਸੀ। ਇਸ ਪ੍ਰਾਪਰਟੀ ਦੀ ਰਿਕਵੀਜ਼ੀਸ਼ਨ ਦਿੱਲੀ ਪ੍ਰੀਮਾਈਸਿਸ (ਰਿਕਵੀਜ਼ੀਸ਼ਨ ਐਂਡ ਐਕਵੀਜ਼ੀਸ਼ਨ) ਐਕਟ-1947 ਦੀ ਧਾਰਾ 3 ਤਹਿਤ 17 ਜੂਨ, 1950 ਨੂੰ ਪਾਸ ਹੋਏ ਇਕ ਆਦੇਸ਼ ਰਾਹੀਂ ਕੀਤੀ ਗਈ। 4 ਦਸੰਬਰ, 1950 ਨੂੰ ਭਾਰਤ ਸਰਕਾਰ ਵੱਲੋਂ ਸਵਰਗੀ ਸ੍ਰੀ ਰਾਧੇਸ਼ਿਆਮ ਮਖਨੀਲਾਲ ਸੇਕਸਰੀਆ ਤੋਂ ਇਸ ਪ੍ਰਾਪਰਟੀ ਦਾ ਕਬਜ਼ਾ ਲਿਆ ਗਿਆ ਜਿਨ੍ਹਾਂ ਨੇ ਇਸ ਨੂੰ ਕਪੂਰਥਲਾ ਰਿਆਸਤ ਦੇ ਸਾਬਕਾ ਸ਼ਾਸਕ ਸਵਰਗੀ ਮਹਾਰਾਜਾ ਪਰਮਜੀਤ ਸਿੰਘ ਪਾਸੋਂ 10 ਜਨਵਰੀ, 1950 ਨੂੰ 1.5 ਲੱਖ ਰੁਪਏ ਦੀ ਰਜਿਸਟਰਡ ਸੇਲ ਡੀਡ ਰਾਹੀਂ ਖਰੀਦਿਆ ਸੀ।
ਇਤਫ਼ਾਕਨ, ਰੀਕਿਊਜ਼ੀਸ਼ਨਿੰਗ ਐਂਡ ਐਕਿਊਜ਼ੀਸ਼ਨ ਆਫ਼ ਇਮੂਏਬਲ ਪ੍ਰਾਪਰਟੀ ਐਕਟ, 1952 ਨੇ 1947 ਦੇ ਐਕਟ ਨੂੰ ਰੱਦ ਕਰ ਦਿੱਤਾ। ਐਕਟ 1952 ਦੀ ਧਾਰਾ 24 ਤਹਿਤ ਜਿਹਨਾਂ ਜਾਇਦਾਦਾਂ ਦੀ ਐਕਟ 1947 ਤਹਿਤ ਮੰਗ ਕੀਤੀ ਗਈ ਸੀ, ਉਨ੍ਹਾਂ ਨੂੰ 1952 ਦੇ ਐਕਟ ਤਹਿਤ ਲੈ ਲਿਆ ਗਿਆ।
ਵਿਵਾਦ ਉਦੋਂ ਪੈਦਾ ਹੋਇਆ ਜਦੋਂ ਸੇਕਸਰੀਆ ਨੇ 1960 ਵਿੱਚ ਜ਼ਿਲ੍ਹਾ ਅਦਾਲਤ, ਦਿੱਲੀ ਵਿਖੇ ਆਪਣੀ ਜਾਇਦਾਦ ਦੇ ਹੱਕ ਲਈ ਮੁਕੱਦਮਾ ਦਰਜ ਕੀਤਾ ਸੀ ਜੋ 1967 ਵਿੱਚ ਦਿੱਲੀ ਹਾਈ ਕੋਰਟ ਵਿੱਚ ਭੇਜ ਦਿੱਤਾ ਗਿਆ। ਮੁਕੱਦਮੇ ਦੌਰਾਨ ਸੇਕਸਰੀਆ ਦਾ ਦੇਹਾਂਤ ਹੋ ਗਿਆ ਅਤੇ ਉਸ ਦੇ ਚਾਰ ਬੱਚਿਆਂ ਨੂੰ ਉਸ ਦੇ ਕਾਨੂੰਨੀ ਪ੍ਰਤੀਨਿਧ ਵਜੋਂ ਉਨ੍ਹਾਂ ਦੀ ਯੋਗਤਾ ਅਨੁਸਾਰ ਮੁੱਦਈ ਧਿਰ ਵਜੋਂ ਨਾਮਜ਼ਦ ਕੀਤਾ ਗਿਆ।
ਸਾਲ 1989 ਵਿੱਚ ਹਾਈ ਕੋਰਟ ਦੇ ਇਕਹਿਰੇ ਜੱਜ ਨੇ ਮੁਦੱਈ ਦੇ ਹੱਕ ਵਿੱਚ ਇਸ ਆਧਾਰ ‘ਤੇ ਫੈਸਲਾ ਕੀਤਾ ਕਿ 1952 ਦੇ ਐਕਟ ਤਹਿਤ 17 ਸਾਲ ਬੀਤ ਜਾਣ ‘ਤੇ 1987 ਵਿੱਚ ਭਾਰਤ ਸਰਕਾਰ ਵੱਲੋਂ ਹੱਕ ਛੱਡ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਅਪੀਲ ਕੀਤੀ ਅਤੇ ਹਾਈ ਕੋਰਟ ਦੇ ਇਕ ਡਿਵੀਜ਼ਨ ਬੈਂਚ ਨੇ ਕਿਹਾ ਕਿ ਮੁਦੱਈਆਂ ਦਾ ਜਾਇਦਾਦ ‘ਤੇ ਕੋਈ ਅਧਿਕਾਰ ਨਹੀਂ ਹੈ।
ਸ੍ਰੀ ਨੰਦਾ ਅਨੁਸਾਰ ਕਈ ਸਾਲਾਂ ਦੌਰਾਨ ਹਾਈ ਕੋਰਟ ਦੇ ਨਾਲ-ਨਾਲ ਸੁਪਰੀਮ ਕੋਰਟ ਵਿੱਚ ਕਈ ਅਪੀਲਾਂ ਅਤੇ ਅਰਜ਼ੀਆਂ ਭੇਜੀਆਂ ਗਈਆਂ, ਜਿਸ ਨਾਲ ਹੁਣ ਪਟੀਸ਼ਨਕਰਤਾਵਾਂ ਵੱਲੋਂ ਆਪਣਾ ਕੇਸ ਲੜਨ ਲਈ ਆਰ.ਟੀ.ਆਈ. ਦੀ ਕੀਤੀ ਜਾ ਰਹੀ ਵਰਤੋਂ ਨੂੰ ਵੀ ਰੱਦ ਕਰ ਦਿੱਤਾ ਗਿਆ ਜੋ ਦਿੱਲੀ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਦੇ ਸਾਹਮਣੇ ਪੇਸ਼ ਹੋਈ।
ਬੈਂਚ ਨੇ ਪਟੀਸ਼ਨਕਰਤਾਵਾਂ ਦੇ ਜਾਇਦਾਦ ‘ਤੇ ਅਧਿਕਾਰ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਕਿ ਇਸ ਦੀ ਮੰਗ ਤੋਂ ਬਾਅਦ ਬਾਅਦ ਮਹਾਰਾਜਾ ਕਪੂਰਥਲਾ ਦਾ ਇਸ ਜਾਇਦਾਦ ‘ਤੇ ਕੋਈ ਹੱਕ ਨਹੀਂ ਰਿਹਾ। ਇਸ ਲਈ ਉਹ ਪਟੀਸ਼ਨਕਰਤਾਵਾਂ ਦੇ ਪੁਰਖਿਆਂ ਨੂੰ ਜਾਇਦਾਦ ਦਾ ਹੱਕ ਨਹੀਂ ਦੇ ਸਕਦਾ। ਅਦਾਲਤ ਨੇ ਫ਼ੈਸਲਾ ਦਿੱਤਾ ਕਿ ਪਟੀਸ਼ਨਕਰਤਾਵਾਂ ਦਾ ਸੰਪਤੀ ‘ਤੇ ਹੱਕ ਦੀ ਘਾਟ ਸਪੱਸ਼ਟ ਤੌਰ ‘ਤੇ ਪਹਿਲਾਂ ਦੇ ਰਜਿਸਟਰੀ ਨਾਲ ਸਬੰਧਤ ਹੋਵੇਗਾ ਜਿਸ ਤਹਿਤ ਉਕਤ ਦਾਅਵਾ ਕੀਤਾ ਜਾ ਰਿਹਾ ਹੈ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans