ਸੰਨੀ ਦਿਓਲ ਨੇ ਅੱਜ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਆਪਣੀ ਮੁਲਾਕਾਤ ਦੌਰਾਨ ਸੰਨੀ ਨੇ ਕੁਵੈਤ ਤੋਂ ਪਰਤੀ ਪੰਜਾਬਣ ਵੀਨਾ ਬੇਦੀ ਦੀ ਸੁਰੱਖਿਅਤ ਵਤਨ ਵਾਪਸੀ ਲਈ ਜੈਸ਼ੰਕਰ ਵਲੋਂ ਤੁਰੰਤ ਮਦਦ ਦੇਣ ਲਈ ਧੰਨਵਾਦ ਕੀਤਾ। ਸੰਨੀ ਦਿਓਲ ਨੇ ਬਕਾਇਦਾ ਆਪਣੇ ਟਵਿੱਟਰ ਹੈਂਡਲ ‘ਤੇ ਜੈਸ਼ੰਕਰ ਨਾਲ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੀ ਵੀਨਾ ਬੇਦੀ ਸੰਨੀ ਦਿਓਲ ਅਤੇ ਵਿਦੇਸ਼ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤੋਂ ਬਾਅਦ ਘਰ ਵਾਪਸ ਪਰਤ ਆਈ ਹੈ। ਵੀਨਾ ਗੁਰਦਾਸਪੁਰ ਦੇ ਧਾਰੀਵਾਲ ਦੀ ਰਹਿਣ ਵਾਲੀ ਹੈ। ਵੀਨਾ ਨੂੰ ਇਕ ਏਜੰਟ ਰਾਹੀਂ ਕੁਵੈਤ ਵਿਚ ਵੇਚਿਆ ਗਿਆ ਸੀ। ਵੀਨਾ ਦੀ ਵਤਨ ਵਾਪਸੀ ਦੇ ਪਿੱਛੇ ਸੰਨੀ ਦਿਓਲ ਅਤੇ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਹੈ।