ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ ਕ੍ਰਿਸ਼ਨਾ ਦੇ ਜਵਾਈ ਅਤੇ ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀ.ਜੀ. ਸਿਧਾਰਥ ਦੀ ਲਾਸ਼ ਮੈਂਗਲੁਰੂ ਦੀ ਨੇਤਰਾਵਤੀ ਨਦੀ ਕਿਨਾਰਿਓਂ ਮਿਲੀ ਹੈ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸਨ।ਉਨ੍ਹਾਂ ਦੀ ਲਾਸ਼ ਮੰਗਲੁਰੂ ‘ਚ ਨੈਤਰਾਵਤੀ ਨਦੀ ਦੇ ਨੇੜੇ ਹੋਇਗੇ ਬਾਜ਼ਾਰ ‘ਚ ਬਰਾਮਦ ਕੀਤੀ ਗਈ ਹੈ ।
ਇਸ ਸਬੰਧੀ ਮੰਗਲੁਰੂ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਬਰਾਮਦ ਕੀਤੀ ਹੈ।ਉਨ੍ਹਾਂ ਇਸ ਦੇ ਲਈ ਵੀਜੀ ਸਿਧਾਰਥ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।ਉਨ੍ਹਾਂ ਲਾਸ਼ ਨੂੰ ਵੈਨਲਾਕ ਹਸਪਤਾਲ ‘ਚ ਸ਼ਿਫਟ ਕਰ ਦਿੱਤਾ ਹੈ।ਇਸ ਮਾਮਲੇ ਦੀ ਪੜਤਾਲ ਜਾਰੀ ਹੈ।
ਸਿਧਾਰਥ ਨੇ ਇੱਕ ਚਿੱਠੀ ਲਿਖਿਆ ਸੀ ਕਿ ਉਹ ਕਰਜ਼ੇ ਦਾ ਬੋਝ ਹੁਣ ਨਹੀਂ ਝੱਲ ਸਕਦੇ ਤੇ ਇਨਕਮ ਟੈਕਸ ਵਿਭਾਗ ਦੀ ਕਾਰਗੁਜ਼ਾਰੀ ਕਰ ਕੇ ਦੁਖੀ ਸਨ। ਹਾਲਾਂਕਿ ਬੰਗਲੁਰੂ ਚ ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਆਖ਼ਰੀ ਖ਼ਤ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਨ੍ਹਾਂ ਦੇ ਹਸਤਾਖ਼ਰ ਮੇਲ ਨਹੀਂ ਖਾਂਦੇ ਜੋ ਐਨੁਅਲ ਰਿਪੋਰਟ ਦੇ ਰੂਪ ਵਿੱਚ ਉਨ੍ਹਾਂ ਕੋਲ ਉਪਲਬਧ ਹਨ। ਸੂਤਰਾਂ ਮੁਤਾਬਿਕ ਦਿੱਲੀ ਵਿੱਚ ਸਿਧਾਰਥ ਖ਼ਿਲਾਫ਼ ਆਪਣੀ ਜਾਂਚ ਦੌਰਾਨ ਤੰਗ ਕੀਤੇ ਜਾਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।