ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਪੂਰੇ ਦੇਸ਼ ਦੇ ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ 85 ਟ੍ਰੈਵਲ ਏਜੰਟ ਸ਼ਾਮਲ ਹਨ। ਪੰਜਾਬ ਦੇ 76 ਟ੍ਰਵੈਲ ਏਜੰਟਾਂ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ 22, ਹਰਿਆਣਾ ਦੇ 13 ਅਤੇ ਹਿਮਾਚਲ ਦਾ 1 ਟ੍ਰੈਵਲ ਏਜੰਟ ਸ਼ਾਮਲ ਹੈ। ਇਸ ਤੋਂ ਇਲਾਵਾ ਸੂਚੀ ਵੈੱਬਸਾਈਟ www.emigrate.gov.in ‘ਤੇ ਜਾਰੀ ਕੀਤੀ ਗਈ ਹੈ।
ਪੰਜਾਬ ਦੀ ਸੂਚੀ ‘ਚ ਲੁਧਿਆਣਾ (19)ਜਲੰਧਰ (9)ਹੋਸ਼ਿਆਰਪੁਰ (2)ਗੁਰਦਾਸਪੁਰ (2)ਮੋਹਾਲੀ (22)ਪਟਿਆਲਾ (3)ਰੋਪੜ (3)ਅਮ੍ਰਿਤਸਰ (4)ਪਠਾਨਕੋਟ (1)ਜ਼ੀਰਕਪੁਰ (5)ਮੋਗਾ (1)ਬਠਿੰਡਾ ਦਾ (1) ਟ੍ਰੈਵਲ ਏਜੰਟ ਸ਼ਾਮਲ ਹੈ ।