Menu

ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਸਿੰਘ ਉੱਤੇ ਹਮਲਾ

ਕੈਲੀਫੋਰਨੀਆ ਦੇ ਇਕ ਗੁਰਦੁਆਰੇ ਵਿਚ ਵੀਰਵਾਰ ਰਾਤ ਨੂੰ ਗ੍ਰੰਥੀ ਅਮਰਜੀਤ ਸਿੰਘ ਉਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਕ ਘੁਸਪੈਠੀਆ ਗੁਰਦੁਆਰਾ ਦੀ ਇਮਾਰਤ ‘ਚ ਬਣੇ ਉਨ੍ਹਾਂ ਦੇ ਮਕਾਨ ਵਿਚ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਉਨ੍ਹਾਂ ਨੂੰ ਮੁੱਕਾ ਮਿਰਾ, ਦੇਸ਼ ਵਾਪਸ ਜਾਣ ਨੂੰ ਕਿਹਾ ਅਤੇ ਗਾਲਾਂ ਵੀ ਕੱਢੀਆਂ। ਸਿੰਘ ਮੋਡੇਸਟੋ ਕੇਰੇਸ ਸਥਿਤ ਗੁਰਦੁਆਰੇ ਵਿਚ ਗ੍ਰੰਥੀ ਹੈ।

ਸਿੰਘ ਨੇ ਦੱਸਿਆ ਕਿ ਨਕਾਬਪੋਸ਼ ਹਮਲਾਵਾਰ ਨੇ ਉਨ੍ਹਾਂ ਦੀ ਗਰਦਨ ਉਤੇ ਮੁੱਕਾ ਮਾਰਿਆ ਅਤੇ ਕਿਹਾ ਕਿ ਦੇਸ਼, ਦੇਸ਼, ਦੇਸ਼, ਵਾਪਸ ਜਾਓ, ਵਾਪਸ ਜਾਓ, ਦੇਸ਼। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਨੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ ਅਤੇ ਉਸਦੇ ਹੱਥ ਵਿਚ ਖਿੜਕੀ ਤੋੜਨ ਦੇ ਲਈ ਕੁਝ ਸੀ। ਮੋਡੇਸਟੋ ਸਿਟੀ ਕਾਉਂਸਿਲ ਤੇ ਗੁਰਦੁਆਰਾ ਦੇ ਮੈਂਬਰ ਮਣੀ ਗਰੇਵਾਲ ਨੇ ਇਸ ਘਿਨੌਣਾ ਅਪਰਾਧ ਦੱਸਿਆ ਹੈ। ਉਨ੍ਹਾਂ ਨੇ ਇਕ ਵੀਡੀਓ ਵਿਚ ਕਿਹਾ ਕਿ ਅਜਿਹੇ ਪ੍ਰਤੀਤ ਹੁੰਦਾ ਹੈ ਕਿ ਹਮਲਾ ਨਫ਼ਰਤ ਦੇ ਚਲਦੇ ਕੀਤਾ ਗਿਆ। ਇਹ ਘਿਨੌਣਾ ਕੱਟੜਤਾ ਨਾਲ ਪ੍ਰੇਰਿਤ ਹਮਲਾ ਸੀ।

ਮਾਮਲੇ ਦੀ ਜਾਂਚ ਕਰ ਰਹੀ ਸਥਾਨਿਕ ਪੁਲਿਸ ਨੇ ਕਿਹਾ ਕਿ ਇਸ ਨੂੰ ਘਿਨੌਣਾ ਅਪਰਾਧ ਕਹਿਣਾ ਜਲਦਬਾਜ਼ੀ ਹੋਵੇਗੀ। ਸੰਸਦ ਜੋਸ਼ ਹਾਰਡਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੁਸ਼ਕਿਲਾ ਸਮੇਂ ਵਿਚ ਸਿੱਖ ਸਮੂਹ ਦੇ ਨਾਲ ਹਾਂ।

 

Listen Live

Subscription Radio Punjab Today

Our Facebook

Social Counter

  • 13454 posts
  • 0 comments
  • 0 fans

Log In