ਲੋਕ ਸਭਾ ਵਿਚ ਤਿੰਨ ਤਲਾਕ ਬਿਲ ‘ਤੇ ਚਰਚਾ ਦੌਰਾਨ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਆਜ਼ਮ ਖਾਨ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਲੋਕ ਸਭਾ ਸਪੀਕਰ ‘ਤੇ ਨਿੱਜੀ ਟਿੱਪਣੀ ਕਰ ਦਿੱਤੀ। ਆਜ਼ਮ ਖਾਨ ਨੇ ਮਹਿਲਾ ਸਪੀਕਰ ਰਮਾ ਦੇਵੀ ਨੂੰ ਦੇਖਦੇ ਹੋਏ ਕੁੱਝ ਅਜਿਹਾ ਨਿੱਜੀ ਬਿਆਨ ਦਿੱਤਾ ਕਿ ਜਿਸ ਮਗਰੋਂ ਲੋਕ ਸਭਾ ਵਿਚ ਹੰਗਾਮਾ ਖੜਾ ਹੋ ਗਿਆ। ਬਾਅਦ ਵਿਚ ਸਪੀਕਰ ਨੇ ਆਜ਼ਮ ਦੇ ਬਿਆਨ ਨੂੰ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਲ ਨਾ ਕੀਤੇ ਜਾਣ ਦਾ ਨਿਰਦੇਸ਼ ਦਿੱਤਾ।ਆਜ਼ਮ ਖਾਨ ਦੇ ਇਸ ਬਿਆਨ ਨਾਲ ਹੀ ਸਦਨ ਵਿਚ ਮੌਜੂਦ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਸੰਸਦ ਰਮਾ ਦੇਵੀ ਨੇ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਆਜ਼ਮ ਖਾਨ ਬੈਕਫੁਟ ‘ਤੇ ਆਏ ਅਤੇ ਬੋਲੇ ਕਿ ਉਹ ਉਸ ਦਾ ਆਦਰ ਕਰਦਾ ਹੈ, ਉਹ ਉਸ ਦੀ ਭੈਣ ਵਰਗੀ ਹੈ। ਇੰਨਾ ਹੋਣ ਤੋਂ ਬਾਅਦ ਵੀ ਹੰਗਾਮਾ ਚਲਦਾ ਰਿਹਾ। ਇਸ ਤੋਂ ਬਾਅਦ ਆਜ਼ਮ ਖਾਨ ਲੋਕ ਸਭਾ ਤੋਂ ਬਾਹਰ ਚਲ ਗਏ।