ਅਫ਼ਗਾਨਿਸਤਾਨ ‘ਚ ਕਾਬੁਲ ਯੂਨੀਵਰਸਿਟੀ ਦੇ ਬਾਹਰ ਸ਼ੁਕਰਵਾਰ ਸਵੇਰੇ ਤੜਕੇ ਜਬਰਦਸਤ ਬੰਬ ਧਮਾਕਾ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ। ਪੁਲਿਸ ਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸਿਹਤ ਮੰਤਰਾਲੇ ਦੇ ਬੁਲਾਰੇ ਡਾ. ਵਹੀਦੁਲਾਹ ਮਿਆਰ ਨੇ ਟਵੀਟ ਕੀਤਾ ਕਿ ਕਾਬੁਲ ਵਿਚ ਅੱਜ ਦੇ ਬੰਬ ਧਮਾਕੇ ਦੇ ਨਾਲ 6 ਲੋਕ ਸ਼ਹੀਦ ਹੋ ਗਏ ਅਤੇ 27 ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।