ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਕੇ ਵਿਸ਼ਵ ਕੱਪ 2019 ਵਿਚੋਂ ਬਾਹਰ ਹੋਣ ਮਗਰੋਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ.ਸੀ.ਸੀ. ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਨਾਕ ਆਊਟ ਸਟੇਜ ਦੌਰਾਨ ਆਈ.ਪੀ.ਐਲ. ਵਾਂਗ ਪਲੇਅ ਆਫ਼ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਮੰਨਿਆ ਕਿ 240 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਪਹਿਲੇ 45 ਮਿੰਟ ਵਿਚ ਮੈਚ ਗੁਆ ਲਿਆ ਸੀ। ਇਕ ਬੁਰੇ ਦਿਨ ਨੇ ਕਰੋੜਾਂ ਭਾਰਤੀਆਂ ਦੇ ਦਿਲ ਤੋੜ ਦਿੱਤੇ। ਲੀਗ ਸਟੇਜ ਵਿਚ ਭਾਰਤ ਚੋਟੀ ‘ਤੇ ਬਣਿਆ ਹੋਇਆ ਸੀ।