ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅਮੇਠੀ ਦਾ ਦੌਰਾ ਕੀਤਾ। ਰਾਹੁਲ ਗਾਂਧੀ ਗੌਰੀਗੰਜ ਵਿਚ ਪਾਰਟੀ ਦੇ ਤਿਲੋਈ ਹਲਕੇ ਦੇ ਇੰਚਾਰਜ ਮਾਤਾ ਪ੍ਰਸਾਦ ਵਸੀਹ ਦੇ ਘਰ ਗਏ।ਇਸ ਤੋਂ ਬਾਅਦ ਉਨ੍ਹਾਂ ਪਾਰਟੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ।ਇਸ ਦੌਰੇ ਦੌਰਾਨ ਗਾਂਧੀ ਪਾਰਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਤੇ ਪੰਜ ਵਿਧਾਨ ਸਭਾ ਹਲਕਿਆਂ- ਸਲੋਨ, ਅਮੇਠੀ, ਗੌਰੀਗੰਜ, ਜਗਦੀਸ਼ਪੁਰ ਤੇ ਤਿਲੋਈ ਦੇ ਬੂਥ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰ ਕੇ ਸਿਆਸੀ ਸਥਿਤੀ ਦੀ ਸਮੀਖ਼ਿਆ ਕਰਨਗੇ। ਪਾਰਟੀ ਦੇ ਜ਼ਿਲ੍ਹਾ ਤਰਜਮਾਨ ਅਨਿਲ ਸਿੰਘ ਨੇ ਦੱਸਿਆ ਕਿ ਉਹ ਕੁਝ ਪਿੰਡਾਂ ਦਾ ਦੌਰਾ ਵੀ ਕਰਨਗੇ।