ਕਰਨਾਟਕ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਪਹੁੰਚੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮੁੰਬਈ ਪੁਲਿਸ ਨੇ ਪੇਵਈ ਸਥਿਤ ਹੋਟਲ ਦੇ ਬਾਹਰੋਂ ਹਿਰਾਸਤ ‘ਚ ਲੈ ਲਿਆ ਹੈ। ਇਸੇ ਹੋਟਲ ‘ਚ ਕਾਂਗਰਸ-ਜੇ. ਡੀ. ਐੱਸ. ਦੇ ਬਾਗ਼ੀ ਵਿਧਾਇਕ ਰੁਕੇ ਹੋਏ ਹਨ। ਬਾਗ਼ੀ ਵਿਧਾਇਕਾਂ ਨੇ ਡੀ. ਕੇ. ਸ਼ਿਵਕੁਮਾਰ ਕੋਲੋਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਪੁਲਿਸ ਕੋਲੋਂ ਸੁਰੱਖਿਆ ਮੰਗੀ ਸੀ। ਤਣਾਅ ਨੂੰ ਦੇਖਦਿਆਂ ਹੋਟਲ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਧਾਰਾ 144 ਲਗਾਈ ਦਿੱਤੀ ਗਈ ਹੈ। ਸ਼ਿਵਕੁਮਾਰ ਬਾਗ਼ੀ ਵਿਧਾਇਕਾਂ ਨੂੰ ਮਿਲੇ ਬਿਨਾਂ ਉੱਥੋਂ ਜਾਣ ਲਈ ਤਿਆਰ ਨਹੀਂ ਸਨ ਅਤੇ ਉਹ ਕਰੀਬ 6.30 ਘੰਟਿਆਂ ਤੱਕ ਹੋਟਲ ਦੇ ਬਾਹਰ ਬੈਠੇ ਰਹੇ। ਅਖੀਰ ਮੁੰਬਈ ਪੁਲਿਸ ਨੇ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।