ਕਰਨਾਟਕ ‘ਚ ਕਾਂਗਰਸ-ਜੇ. ਡੀ. ਐੱਸ. ਦੀ ਸਰਕਾਰ ‘ਚੋਂ ਕਾਂਗਰਸ ਦੇ 21 ਮੰਤਰੀਆਂ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਹੁਣ ਜੇ. ਡੀ. ਐੱਸ. ਕੋਟੇ ਦੇ ਮੰਤਰੀਆਂ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਸੂਬੇ ‘ਚ ਜਲਦੀ ਹੀ ਨਵਾਂ ਮੰਤਰੀ ਮੰਡਲ ਬਣਾਇਆ ਜਾਵੇਗਾ। ਜੇ. ਡੀ. ਐੱਸ. ਦੇ ਨੇਤਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਸੂਬੇ ‘ਚ ਛਾਏ ਸਿਆਸੀ ਸੰਕਟ ‘ਤੇ ਬੋਲਦਿਆਂ ਕਿਹਾ ਹੈ ਕਿ ਜਲਦ ਹੀ ਮੁੱਦੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਆਰਾਮ ਨਾਲ ਚੱਲੇਗੀ।