ਅੱਤਵਾਦੀ ਵਿੱਤੀ ਸਹਾਇਤਾ ‘ਤੇ ਨਜ਼ਰ ਰੱਖਣ ਵਾਲੀ 38 ਮੈਂਬਰੀ ਅੰਤਰਰਾਸ਼ਟਰੀ ਸੰਗਠਨ ਐਫ.ਏ.ਟੀ.ਐਫ. ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹੋਰ ਅੱਤਵਾਦੀ ਸਮੂਹਾਂ ਨੂੰ ਵਿੱਤੀ ਸਹਾਇਤਾ ਰੋਕ ਦੇਣ ‘ਚ ਅਸਫਲ ਰਹਿਣ ਵਾਲੇ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ‘ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ 27 ਪੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਲਈ ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਮਰੀਕਾ ਦੇ ਫਲੋਰੀਡਾ ‘ਚ ਇਕ ਹਫ਼ਤੇ ਤੱਕ ਚਲੀ ਆਪਣੀ ਬੈਠਕ ‘ਚ ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੀ ਧਰਤੀ ‘ਤੇ ਪੈਦਾ ਹੋਣ ਵਾਲੇ ਅੱਤਵਾਦ ਅਤੇ ਅੱਤਵਾਦੀ ਵਿੱਤੀ ਸਹਾਇਤਾ ਸੰਬੰਧੀ ਵਿੱਤੀ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਠੋਸ ਅਤੇ ਭਰੋਸੇਯੋਗ ਕਦਮ ਚੁੱਕੇ।