Menu

12 ਸਾਲਾ ਲੜਕੇ ਨੇ ਮੋਬਾਈਲ ‘ਤੇ ਗੇਮ ਚੈਲੰਜ ਪੂਰਾ ਕਰਨ ਲਈ ਲਿਆ ਫਾਹਾ

ਰਾਜਸਥਾਨ ਦੇ ਕੋਟਾ ‘ਚ ਆਨਲਾਈਨ ਗੇਮ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਾ ‘ਚ 12 ਸਾਲਾ ਲੜਕੇ ਨੇ ਮੋਬਾਈਲ ‘ਤੇ ਆਨਲਾਈਨ ਗੇਮ ਖੇਡਦਿਆਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਉਸ ਦੇ ਇਹ ਖੌਫ਼ਨਾਕ ਕਦਮ ਚੁੱਕਿਆ ਉਦੋਂ ਉਹ ਕਮਰੇ ‘ਚ ਇਕੱਲਾ ਸੀ। ਮ੍ਰਿਤਕ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਮੋਬਾਈਲ ‘ਤੇ ਬਲੂ ਵਹੇਲ ਜਿਹੀ ਕੋਈ ਗੇਮ ਖੇਡਦਾ ਰਹਿੰਦਾ ਸੀ। ਮ੍ਰਿਤਕ ਬੱਚੇ ਦੀ ਪਛਾਣ ਵਿਗਿਆਨ ਨਗਰ ਵਾਸੀ ਫ਼ਤਿਹਚੰਦ ਦੇ ਪੁੱਤਰ ਕੁਸ਼ਾਲ ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਉਸ ਦੇ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਉਹ ਸਾਰਾ ਦਿਨ ਘਰ ‘ਚ ਹੀ ਰਹਿੰਦਾ ਸੀ। ਕੁਝ ਦਿਨਾਂ ਤੋਂ ਉਹ ਮੋਬਾਈਲ ‘ਤੇ ਕੋਈ ਆਨਲਾਈਨ ਗੇਮ ਖੇਡ ਰਿਹਾ ਸੀ। ਇਸੇ ਕਾਰਨ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਪਰਿਵਾਰ ਮੁਤਾਬਕ ਸੋਮਵਾਰ ਰਾਤ ਉਹ ਖਾਣਾ ਖਾ ਕੇ ਆਪਣੇ ਕਮਰੇ ‘ਚ ਸੌਣ ਚਲੇ ਗਏ ਸਨ। ਮੰਗਲਵਾਰ ਸਵੇਰ ਜਦੋਂ ਕੁਸ਼ਾਲ ਕਮਰੇ ‘ਚੋਂ ਨਿਕਲ ਕੇ ਬਾਹਰ ਨਾ ਆਇਆ ਤਾਂ ਪਰਿਵਾਰ ਨੇ ਉਸ ਨੂੰ ਕਮਰੇ ‘ਚ ਜਾ ਕੇ ਵੇਖਿਆ। ਉਹ ਕਮਰੇ ਅੰਦਰ ਨਹੀਂ ਸੀ। ਉਸ ਦੇ ਕਮਰੇ ਦੇ ਪਖਾਨੇ ਦਾ ਦਰਵਾਜ਼ਾ ਬੰਦ ਸੀ। ਕਾਫ਼ੀ ਦੇਰ ਤਕ ਦਰਵਾਜਾ ਖੜਕਾਉਣ ‘ਤੇ ਜਦੋਂ ਉਸ ਨੇ ਨਾ ਖੋਲ੍ਹਿਆ ਤਾਂ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ। ਪਖਾਨੇ ਅੰਦਰ ਦਾ ਦ੍ਰਿਸ਼ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਕੁਸ਼ਾਲ ਫਾਹੇ ‘ਤੇ ਲਮਕਿਆ ਪਿਆ ਸੀ।ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਸ ਨੇ ਆਪਣੇ ਦੋਹਾਂ ਹੱਥਾਂ ‘ਚ ਚੂੜੀਆਂ ਅਤੇ ਗਲੇ ‘ਚ ਮੰਗਲਸੂਤਰ ਪਾਇਆ ਹੋਇਆ ਸੀ। ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਮੁਤਾਬਕ ਕੁਸ਼ਾਲ ਨੇ ਪਹਿਲਾਂ ਕਦੇ ਅਜਿਹੀ ਕੋਈ ਚੀਜ਼ ਨਹੀਂ ਪਹਿਨੀ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਬੱਚਾ ਆਨਲਾਈਨ ਗੇਮ ਖੇਡਦਾ ਸੀ ਪਰ ਉਹ ਕਿਹੜੀ ਗੇਮ ਖੇਡ ਰਿਹਾ ਸੀ, ਇਸ ਬਾਰੇ ਪਤਾ ਨਹੀਂ ਲੱਗਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ।

Listen Live

Subscription Radio Punjab Today

Our Facebook

Social Counter

  • 14032 posts
  • 0 comments
  • 0 fans

Log In