ਬੰਗਾਲੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਨੁਸਰਤ ਜਹਾਂ (28) ਵਿਆਹ ਦੇ ਬੰਧਨ ਚ ਬੱਝ ਗਈ ਹੈ।ਨੁਸਰਤ ਇੱਕ ਅਦਾਕਾਰਾ ਹੈ ਤੇ ਉਨ੍ਹਾਂ ਦੇ ਚੋਣਾਂ ਚ ਉੱਤਰਦੇ ਹੀ ਉਨ੍ਹਾਂ ਨੂੰ ਸਭ ਤੋਂ ਖ਼ੂਬਸੂਰਤ ਉਮੀਦਵਾਰ ਕਿਹਾ ਗਿਆ ਤੇ ਜਿੱਤਣ ਤੋਂ ਬਾਅਦ ਸਭ ਤੋਂ ਖ਼ੂਬਸੂਰਤ ਸਾਂਸਦ ਵਜੋਂ ਉਹ ਮਸ਼ਹੂਰ ਹੋਈ । ਬੁੱਧਵਾਰ ਨੂੰ ਉਨ੍ਹਾਂ ਨੇ ਤੁਰਕੀ ਦੇ ਬੋਡਰਮ ਵਿੱਚ ਹਿੰਦੂ ਰੀਤੀ ਰਿਵਾਜ ਨਾਲ ਆਪਣੇ ਬੁਆਏ ਫਰੈਂਡ ਨਿਖਿਲ ਜੈਨ ਨਾਲ ਵਿਆਹ ਰਚਾਇਆ ।ਇਸ ਵਿਆਹ ਦੇ ਸਮਾਗਮ ਜੂਨ 19 ਤੋਂ 21 ਤੱਕ ਚੱਲਣਗੇ ।ਨਿਖਿਲ ਕੋਲਕਾਤਾ ਦੇ ਮਸ਼ਹੂਰ ਕੱਪੜਾ ਵਪਾਰੀ ਹਨ। ਨੁਸਰਤ ਤੇ ਨਿਖਿਲ ਦੀ ਪਹਿਲੀ ਮੁਲਾਕਾਤ 2018 ਵਿੱਚ ਦੁਰਗਾ ਪੂਜਾ ਦੌਰਾਨ ਹੋਈ। ਇਨ੍ਹਾਂ ਦੀ ਦੋਸਤੀ ਹੋਈ ਤੇ ਗੱਲ ਵਿਆਹ ਤੱਕ ਪਹੁੰਚ ਗਈ।17 ਜੂਨ ਨੂੰ ਪ੍ਰੀ ਵੈਡਿੰਗ ਸੇਰੈਮਨੀ ਹੋਈ, 18 ਨੂੰ ਸੰਗੀਤ ਤੇ 19 ਨੂੰ ਵਿਆਹ ਹੋਇਆ।