ਕੰਨੜ ਦੇ ਬਹੁਤ ਹੀ ਮਕਬੂਲ ਲੇਖਕ, ਮਸ਼ਹੂਰ ਨਾਟਕ ਲੇਖਕ ਅਤੇ ਅਦਾਕਾਰ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਗਿਰੀਸ਼ ਕਰਨਾਡ ਅੱਜ ਸਦੀਵੀ ਵਿਛੋੜਾ ਦੇ ਗਏ। ਗਿਰੀਸ਼ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਸੋਗ ਦਾ ਮਾਹੌਲ ਹੈ। ਗਿਰੀਸ਼ ਦੀ ਹਿੰਦੀ ਦੇ ਨਾਲ-ਨਾਲ ਕੰਨੜ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਚੰਗੀ ਪਕੜ ਸੀ। ਗਿਰੀਸ਼ ਸ਼ਿਕਾਗੋ ਯੂਨੀਵਰਸਿਟੀ ਦੇ ਕਾਲਜ ਵਿਚ ਵਿਜ਼ੀਟਿੰਗ ਪ੍ਰੋਫੈਸਰ ਵੀ ਰਹਿ ਚੁੱਕੇ ਹਨ।ਉਹਨਾਂ ਨੇ ਟਾਈਗਰ ਜਿੰਦਾ ਹੈ ਫਿਲਮ ਵਿੱਚ ਅਭਿਨੇਤਾ ਸਲਮਾਨ ਖਾਨ ਨਾਲ ਵੀ ਕੰਮ ਕੀਤਾ ਹੈ । ਉਹ ਪਿਛਲ਼ੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।