Menu

ਬਠਿੰਡਾ ਪੁਲਿਸ ਹੱਥ ਲੱਗੀ ਕਾਮਯਾਬੀ ਵੱਖ ਵੱਖ ਮਾਮਲਿਆਂ ’ਚ ਲੋੜੀਂਦੇ ਭਗੌੜੇ ਕੀਤੇ ਕਾਬੂ

-ਗੋਨਿਆਣਾ ਮੰਡੀ ਦੀ ਲੁੱਟ ਖੋਹ ਦੀ ਵਾਰਦਾਤ ਅਤੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋਸ਼ੀ ਕਾਬੂ
ਬਠਿੰਡਾ (ਵੀਰਪਾਲ)- ਜਿਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ , ਲੁੱਟ ਖੋਹਾਂ ਕਤਲ ਵਰਗੇ ਸੰਗੀਨ ਜੁਰਮਾਂ ਨੂੰ ਠੱਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਵੱਖ-ਵੱਖ ਮਾਮਲਿਆਂ ’ਚ ਭਗੌੜਿਆਂ ਨੂੰ ਕਾਬੂ ਕੀਤਾ ਹੈ, ਜਿਸ ਸਬੰਧੀ  ਜਾਣਕਾਰੀ ਦਿੰਦਿਆਂ ਆਈ  ਜੀ ਐਮ ਐਫ ਫਾਰੂਕੀ ਅਤੇ ਐਸ ਐਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਇੰਚਾਰਜ਼ ਸੀ ਆਈ ਏ ਸਟਾਫ1 ਨੂੰ  ਖੁਫੀਆ ਇਤਲਾਹ ਮਿਲੀ ਕਿ ਜਾਮਣ ਸਿੰਘ ਵਾਸੀ ਕਰਾੜਵਾਲਾ, ਕਰਮਵੀਰ ਸਿੰਘ ਉਰਫ ਕ੍ਰਿਸ਼ਨ ਸਿੰਘ, ਭਾਰਤੀ ਸਿੰਘ ਉਰਫ ਲਾਡੀ ਵਾਸੀ ਕੁੱਲੂ ਪੱਤੀ ਭੀਖੀ, ਅਕਸ਼ਪ੍ਰੀਤ  ਸਿੰਘ ਉਰਫ ਲਾਡੀ ਵਾਸੀ ਢਿੱਲੋਂ ਪੱਤੀ ਅਤੇ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸਪ ਬੱਲਮਗੜ ਨੂੰ ਕਰਮਜੀਤ ਸਿੰਘ ਵਾਸੀ ਜਟਾਣਾ ਖੁਰਦ ਨੇ ਆਪਣੇ ਘਰ ਪਨਾਹ ਦਿੱਤੀ ਹੋਈ ਹੈ, ਜਿਨਾਂ  ਨੂੰ ਕਾਬੂ ਕਰਨ ਲਈ ਅੰਮਿ੍ਰਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਸੀ ਆਈ ਏ ਟੀਮ-1 ਦੀ ਟੀਮ ਅਤੇ ਥਾਣਾ ਝੁਨੀਰ ਦੀ ਪੁਲਿਸ ਵੱਲੋਂ ਸਾਂਝੇ ਤੌਰ’ਤੇ ਰੇਡ ਕੀਤੀ ਗਈ, ਜਿਸ ਦੌਰਾਨ ਦੋਸ਼ੀ ਜਾਮਣ ਸਿੰਘ ਨੂੰ ਸ਼ਰੰਡਰ ਕਰਨ ਲਈ ਕਿਹਾ,ਪਰ ਜਾਮਣ ਸਿੰਘ ਨੇ ਭੱਜਣ ਦੀ ਕੋਸ਼ਿਸ ਕਰਦਿਆਂ ਇੰਸਪੈਕਟਰ ਅੰਮਿ੍ਰਤਪਾਲ ਸਿੰਘ ’ਤੇ ਗੋਲੀ ਚਲਾਈ ਜੋ ਕਿ ਬੁਲਟਪਰੂਫ ਜੈਕਿਟ ਕਰਕੇ ਬਚਾਅ ਹੋਇਆ। ਉਨਾਂ ਦੱਸਿਆ ਕਿ ਜਾਮਣ ਸਿੰਘ ਖਿਲਾਫ ਨਥਾਣਾ ਅਤੇ ਥਾਣਾ ਸਦਰ ਰਾਮਪੁਰਾ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ਼ ਹਨ, ਜਿਸ ਲਈ ਲੰਮੇ ਸਮੇਂ ਤੋਂ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਇਸ ਅਪਰੇਸ਼ਨ ਦੌਰਾਨ ਕਰਮਜੀਤ ਸਿੰਘ, ਕਰਮਵੀਰ ਸਿੰਘ ਉਰਫ ਕ੍ਰਿਸ਼ਨ ਸਿੰਘ , ਭਾਰਤੀ ਸਿੰਘ ਉਰਫ ਧਰਮ ਸਿੰਘ ਅਤੇ ਅਕਸਪ੍ਰੀਤਸਿੰਘ ਉਰਫ ਲਾਡੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ, ਪਰ  ਜਾਮਣ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ, ਜਿਸਦੀ ਭਾਲ ਲਈ ਪੁਲਿਸ ਪਾਰਟੀਆਂ ਵੱਲੋਂ ਵੱਖ ਵੱਖ ਜਗਾ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਫੜੇ ਗਏ ਦੋਸ਼ੀਆਂ ਖਿਲਾਫ ਅਸਲਾ ਐਕਟ ਮਾਮਲਾ ਦਰਜ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੋਨਿਆਣਾ ਮੰਡੀ ਵਿਖੇ 8 ਮਈ ਦੀ ਰਾਤ ਨੂੰ ਨਾਮਲੂਮ ਨੌਜਵਾਨਾਂ ਵੱਲੋਂ  ਇੱਕ ਵਿਅਕਤੀ ਤੋਂ ਡਿਸਕਵਰ ਮੋਟਰਸਾਇਕਲ ਖੋਹਿਆ ਗਿਆ ਅਤੇ ਕੁੱਝ ਕੁ ਮਿੰਟਾਂ ਪਿੱਛੋਂ ਖੁਸ਼ਵਿੰਦਰਪਾਲ ਸਿੰਘ ਵਾਸੀ ਗੋਨਿਆਣਾ ਮੰਡੀ ਦੇ ਫਾਇਰ ਮਾਰ ਕੇ 3000 ਨਕਦੀ ਅਤੇ ਸਕੂਟਰੀ ਖੋਹੀ ਗਈ , ਜਿਸਦੀ ਕਿ ਦੌਰਾਨੇ ਇਲਾਜ਼ ਮੌਤ ਹੋ ਗਈ ਸੀ। ਉਕਤ ਦੋਵੇਂ ਵਾਰਦਾਤਾਂ ਸਬੰਧੀ ਥਾਣਾ ਲੇਹਿੀਆਂਵਾਲਾ ਵਿਖੇ ਵੱਖ ਵੱਖ ਧਾਰਵਾਂ ਤਹਿਤ ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ। ਦੋਵੇਂ ਵਾਰਦਾਤਾਂ ਦੀ ਗੁੱਥੀ ਸੁਲਝਾਉਣ ਲਈ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਤਫਤੀਸ਼ ਸੀ ਆਈ ਏ ਸਟਾਫ-2 ਨੂੰ ਦਿੱਤੀ ਗਈ, ਦੌਰਾਨੇ ਤਫਤੀਸ ਗੱਲ ਸਾਹਮਣੇ ਆਈ ਕਿ ਮੋਗਾ ਪੁਲਿਸ ਵੱਲੋਂ ਦੋ ਨੌਜਵਾਨ ਰੋਸ਼ਨ ਸਿੰਘ ਵਾਸੀ ਵਾੜਾ ਭਾਈਕਾ ਅਤੇ ਹਰਵਿੰਦਰ ਸਿੰਘ ਉਰਫ ਹੈਪੀ ਵਾਸੀ ਭਲੂਰ ਨੂੰ ਇਨੋਵਾ ਗੱਡੀ ਖੋਹ ਕਰਨ ਤੋਂ ਬਾਅਦ ਕਾਬੂ ਕੀਤਾ ਹੈ, ਜਿੰਨਾਂ ਨੂੰ ਸੀ ਆਈ ਏ ਸਟਾਫ 2 ਦੀ ਟੀਮ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਲਿਆ ਗਿਆ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ, ਜਿੰਨਾਂ ਨੇ ਮੰਨਿਆ ਕਿ ਉਨਾਂ ਨੇ ਆਪਣੇ ਹਿੰਕ ਹੋਰ ਸਾਥੀ ਅਮਨਦੀਪ ਉਰਫ ਅਮਨਾ ਨਾਲ ਰਲ ਕੇ ਗੋਨਿਆਣਾ ਮੰਡੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਦੇ ਸਾਥੀ ਅਮਨਾ ਨੂੰ ਪਿੰਡ ਮਹਿਮਾ ਸਰਕਾਰੀ ਨੇੜਿਓਂ ਗਿ੍ਰਫਤਾਰ ਕੀਤਾ, ਜਿਸਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਫਾਇਰ ਮਾਰਨ ਵਾਲੀਆਂ ਵਾਰਦਾਤ ’ਚ ਸ਼ਾਮਲ ਸੀ ਅਤੇ ਖੋਹ ਕੀਤੀ ਸਕੂਟਰੀ ਮਹਿਮਾ ਸਰਜਾ ਤੋਂ ਕੋਠੇ ਨਾਥੇਆਣਾ ਿਕ ਰੋਡ ’ਤੇ ਪੇਂਦੇ ਰਜਵਾਹੇ ’ਚ ਸੁੱਟ ਦਿੱਤੀ, ਜਿਸਦੀ ਨਿਸ਼ਾਨਦੇਹੀ ’ਤੇ ਰਜਵਾਹੇ ’ਚੋਂ ਸਕੂਅਰੀ ਬਰਾਮਦ ਕਰ ਲਈ ਗਈ। ਉਕਤ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤਾਂ ’ਚ ਵਰਤੇ ਹਥਿਆਰ ਅਤੇ ਖੋਹ ਕੀਤਾ ਸਮਾਨ ਬਰਾਮਦ ਕਰਵਾਇਆ ਜਾਵੇਗਾ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans