Menu

ਪਾਵਰਕਾਮ ਦੇ ਅਧਿਕਾਰੀ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ’ਚ

ਬਾਘਾ ਪੁਰਾਣਾ – ਪਾਵਰਕਾਮ ਦੇ ਅਧਿਕਾਰੀ ਆਪਣੇ ਡਿਊਟੀ ਦੇ ਪ੍ਰਤੀ ਫਰਜਾਂ ਨੂੰ ਭੁੱਲਕੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ, ਅਧਿਕਾਰੀਆਂ ’ਚ ਆਪਣੀ ਡਿਊਟੀ ਪ੍ਰਤੀ ਗੰਭੀਰਤਾ ਨਹੀਂ ਦਿਖ ਰਹੀ। ਉਨਾਂ ਦੀ ਆਪਣੀ ਡਿਊਟੀ ਪ੍ਰਤੀ ਇਹ ਲਾਪ੍ਰਵਾਹੀ ਕਿਸੇ ਦੀ ਜਾਨ ਲੈ ਸਕਦੀ ਹੈ। ਇੱਕ ਅਜਿਹੀ ਹੀ ਲਾਪ੍ਰਵਾਹੀ ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਪੀਐਸਪੀਸੀਐਲ ਦੇ ਅਧਿਕਾਰੀ ਕਰ ਰਹੇ ਹਨ। ਮੋਗਾ-ਬਾਘਾਪੁਰਾਣਾ ਰੋਡ ਦੇ ਮੇਨ ਹਾਈਵੇ ਤੇ ਪਿੱਛਲੇ ਲੰਮੇ ਸਮੇਂ ਤੋਂ ਸੜਕ ਦੇ ਕਿਨਾਰੇ ਤੇ ਪਿਆ ਇਕ ਵੱਡਾ ਬਿਜਲੀ ਟਰਾਂਸਫਰਮਰ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਮੇਨ ਹਾਈਵੇ ਹੋਣ ਕਾਰਨ ਇੰਨੀ ਜ਼ਿਆਦਾ ਆਵਾਜਾਈ ਹੈ ਕਿ ਕਿਸੇ ਸਮੇਂ ਵੀ ਇਸ ਸੜਕ ਤੇ ਪਏ ਬਿਜਲੀ ਦੇ ਵੱਡੇ ਟਰਾਂਸਫਰਮਰ ਨਾਲ ਕੋਈ ਦੁਰਘਟਨਾ ਵਾਪਰ ਸਕਦੀ ਹੈ ਤੇ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਸ਼ਹਿਰ ਵਾਸੀਆਂ ਨੂੰ ਲੱਗਦਾ ਹੈ ਕਿ ਸ਼ਾਇਦ ਪਾਵਰਕਾਮ ਦੇ ਅਧਿਕਾਰੀ ਕਿਸੇ ਵੱਡੀ ਦੁਰਘਟਨਾ ਦੇ ਇੰਤਜਾਰ ’ਚ ਹਨ ਤੇ ਉਨਾਂ ਦੀ ਉਨਾਂ ਚਿਰ ਅੱਖ ਨਹੀਂ ਖੁੱਲਣੀ ਜਿੰਨਾਂ ਚਿਰ ਕੋਈ ਘਟਨਾ ਨਹੀਂ ਵਾਪਰਦੀ। ਸ਼ਹਿਰ ਵਾਸੀਆਂ ਅਤੇ ਆਸ ਪਾਸ ਦੇ ਰਹਿੰਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਬਿਜਲੀ ਦੇ ਟਰਾਂਸਫਰਮਰ ਨੇ ਕਈ ਅਵਾਰਾ ਪਸ਼ੂਆਂ ਨੂੰ ਵੀ ਆਪਣੀ ਲਪੇਟ ’ਚ ਲਿਆ ਹੈ ਤੇ ਉਨਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਇਸ ਤਰਾਂ ਹੀ ਬਾਘਾਪੁਰਾਣਾ-ਨਿਹਾਲ ਸਿੰਘ ਵਾਲਾ ਰੋਡ ਤੇ ਵੀ ਲੰਮੇ ਸਮੇਂ ਤੋਂ ਥੱਲੇ ਪਿਆ ਵੱਡਾ ਬਿਜਲੀ ਦਾ ਟਰਾਂਸਫਰਮਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਦਿਖਾਈ ਜਾਂ ਤਾਂ ਦਿਖਾਈ ਨਹੀਂ ਦੇ ਰਿਹਾ ਜਾਂ ਫਿਰ ਉਹ ਕਿਸੇ ਵੱਡੀ ਘਟਨਾ ਦਾ ਹੋਣ ਦਾ ਇੰਤਜਾਰ ਕਰ ਰਹੇ ਹਨ। ਇਸ ਬਾਰੇ ਸ਼ਹਿਰ ਵਾਸੀਆਂ ਦੇ ਕਹਿਣਾ ਹੈ ਕਿ ਇਹ ਪਿਛਲੇ ਕਰੀਬ 5 ਤੋਂ ਥੱਲੇ ਹੀ ਪਿਆ ਹੈ ਤੇ ਕਿਸੇ ਵੀ ਪਾਵਰਕਾਮ ਦੇ ਅਧਿਕਾਰੀ ਨੇ ਇਸ ਨੂੰ ਉਚਾ ਕਰਕੇ ਨਹੀਂ ਰੱਖਿਆ ਤੇ ਇਸ ਰੋਡ ਤੇ ਵੀ ਇਸ ਦੇ ਆਲੇ ਦੁਆਲੇ ਫਿਰਦੇ ਅਵਾਰਾ ਪਸ਼ੂ ਇਸ ਦੀ ਲਪੇਟ ’ਚ ਕੇ ਆਪਣੀ ਜਾਨ ਗੁਆ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਪਾਵਰਕਾਮ ਮੈਨੇਜਮੇੈਂਟ ਤੋਂ ਮੰਗ ਕੀਤੀ ਕਿ ਉਹ ਮੇਨ ਹਾਈਵੇ ਤੇ ਥੱਲੇ ਪਏ ਵੱਡੇ ਟਰਾਂਸਫਰਮਰਾਂ ਨੂੰ ੳੂਚਾ ਚੁੱਕੇ ਕਿ ਯੋਗ ਜਗਾ ਤੇ ਰੱਖਿਆ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਹੋਣ ਤੋਂ ਬਚ ਜਾਵੇ ਤੇ ਅਵਾਰਾ ਤੇ ਬੇਸਹਾਰਾ ਫਿਰਦੇ ਪਸ਼ੂਆਂ ਦੀ ਜਾਨ ਬਚ ਸਕੇ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans