ਪੇਮਾ ਖਾਂਡੂ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਖਾਂਡੂ ਨੂੰ ਦੋਰਜੀ ਖਾਂਡੂ ਰਾਜ ਕਨਵੈੱਨਸ਼ਨ ਸੈਂਟਰ ਵਿਖੇ ਇੱਕ ਸਮਾਰੋਹ ਦੌਰਾਨ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ. ਡੀ. ਮਿਸ਼ਰਾ ਨੇ ਅਹੁਦੇ ਦੀ ਸਹੁੰ ਚੁਕਾਈ। ਖਾਂਡੂ ਤੋਂ ਇਲਾਵਾ ਚੋਵਨਾ ਮੇਈਨ ਅਤੇ ਅੱਠ ਹੋਰ ਨੇਤਾਵਾਂ ਨੇ ਵੀ ਸਹੁੰ ਚੁੱਕੀ। ਮੇਈਨ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।