ਬਠਿੰਡਾ – ਲੋਕ ਸਭਾ ਚੋਣਾਂ ਦੇ ਅਖੀਰਲੇ ਦਿਨ ਦੇ ਚੋਣ ਪ੍ਰਚਾਰ ਦੌਰਾਨ ਬਠਿੰਡਾ ਪਹੰੁਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਅਕਾਲੀ ਭਾਜਪਾ ਸਰਕਾਰ ’ਤੇ ਤਕੜੇ ਰਗੜੇ ਲਾਉਂਦਿਆਂ ਕਿਹਾ ਕਿ ਇੰਨ੍ਹਾਂ ਸਰਕਾਰਾਂ ਨੇ ਮਿਲੀਭੁਗਤ ਨਾਲ ਪੰਜਾਬ ਨੂੰ ਕਰਜਈ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ ਪੰਜੇ ਨੂੰ ਜਿਤਾਓ। ਉਨ੍ਹਾਂ ਕਿਹਾ ਕਿ ਇਸ ਵਾਰ ਨਾ ਝੁਕਿਓ, ਨਾ ਵਿਕਿਓ ਦਾਰੂ ਦੀਆਂ ਪੇਟੀਆਂ ਪਿੱਛੇ ਅੱਜ ਪੰਜਾਬ ਨੂੰ ਲੋੜ ਹੈ ਸੱਚ ਦੀ ਇਮਾਨ ਦੀ ਤਾਂ ਕਿ ਬਾਦਲਾਂ ਵੱਲੋਂ ਲੁੱਟਿਆ ਕੁੱਟਿਆ ਪੰਜਾਬ ਇੱਕ ਵਾਰ ਫਿਰ ਤੋਂ ਖੜਾ ਹੋ ਸਕੇ। ਉਨ੍ਹਾਂ ਅਕਾਲੀ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ’ਚ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 32 ਲੱਖ ਕਰੋੜ ਦਾ ਕਰਜਾ ਦੇਸ਼ ਸਿਰ ਚੜ੍ਹਾਇਆ, ਜਿਸ ’ਚੋਂ 24 ਹਜ਼ਾਰ ਕਰੋੜ ਭਗੌੜਿਆਂ ਨੂੰ ਦਿੱਤਾ ਅਤੇ ਏਧਰ ਬਾਦਲਾਂ ਨੇ ਵੋਟਾਂ ਖਾਤਰ ਸੌਦੇ ਕਰ ਲਏ, ਜਿਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਈ ਏਨਾਂ ਹੀ ਨਹੀਂ ਕਰੋੜਾਂ ਰੁਪਏ ਕਿਸਾਨਾਂ ਦੇ ਬੀਮਿਆਂ ਦੇ ਖਾਧੇ, ਪਰ ਕਿਸਾਨ ਕਰਦਿਆਂ ਦੀ ਮਾਰ ਨਾ ਸਹਾਰਦੇ ਖੁਦਕਸ਼ੀਆਂ ਕਰਦੇ ਰਹੇ ਅਤੇ ਇਹ ਡੇਢ ਸੌ ਕਰੋੜ ਰੁਪਏ ਹੈਲੀਕਪਟਰਾਂ ’ਤੇ ਖਰਚ ਕੇ ਐਸਾਂ ਲੁੱਟਦੇ ਰਹੇ।
ਸਿੱਧੂ ਨੇ ਵਿਅੰਗ ਕਸਦਿਆਂ ਕਿਹਾ ਕਿ ਬੁਲਬਲਾਂ ਦੇ ਖੰਭਾ ’ਚ ਬੰਨ੍ਹੇ ਬਾਜ ਨਹੀਂ ਰਹਿੰਦੇ, ਬੁਝਦਿਲਾਂ ਦੇ ਹੱਥਾਂ ’ਚ ਕਦੇ ਰਾਜ ਨਹੀਂ ਰਹਿੰਦੇ, ਸਿਰ ਝੁਕਾ ਕੇ ਚੰਲਣ ਦੀ ਆਦਤ ਪੈ ਜਾਏ ਜਿਸ ਕੌਮ ਨੂੰ, ਉਨ੍ਹਾਂ ਕੌਮਾਂ ਦੇ ਹੱਥਾਂ ’ਚ ਕਦੇ ਤਾਜ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਬੁਝਦਿਲ ਨਹੀਂ ਇਹ ਬਾਦਲਾਂ ਨੂੰ ਦੱਸ ਦਿਓ ਇਸ ਵਾਰ ਕਿਉਂ ਕਿ ਲੋਕਤੰਤਰ ਇੱਕ ਅਜਿਹੀ ਤਾਕਤ ਹੈ, ਜਿਸ ਦੇ ਸਿਰ ‘ਤੇ ਹੀ ਅਜਿਹੇ ਸਰਕਾਰਾਂ ਚਲਦੀਆਂ ਨੇ। ਉਨ੍ਹਾਂ ਕਿਹਾ ਕਿ ਤੁਹਾਨੂੰ ਕਿਸੇ ਤੋਂ ਡਰਨ ਜਾਂ ਝਿਪਣ ਦੀ ਲੋੜ ਨਹੀਂ ਜੇਕਰ ਕੋਈ ਡਰਾਉਂਦਾ ਧਮਕਾਉਂਦਾ ਤਾਂ ਸਿੱਧੂ ਨੂੰ ਬਲਾਇਓ ਤੁਹਾਡੇ ਨਾਲ ਖੜੇਗਾ।
ਸਿੱਧੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਗਈ , ਪਰ ਹੁਣ ਉਨ੍ਹਾਂ ਨੂੰ ਕਿਸੇ ਸਿੱਟ ਦੀ ਲੋੜ ਨਹੀਂ ਹੁਣ ਇਹ ਫੈਸਲਾ ਲੋਕਤੰਤਰ ਕਰੇਗਾ ,ਪੰਜਾਬ ਦੇ ਲੋਕ ਕਰਨਗੇ ਵੋਟਾਂ ਰਾਹੀਂ।
ਜਿਕਰਯੋਗ ਹੈ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਦੇ ਹੱਕ ਲਈ ਲੋਕਾਂ ਨੂੰ ਵੋਟਾਂ ਲਈ ਅਪੀਲ ਕਰ ਰਹੇ ਸਨ ਉੱਥੇ ਹੀ ਬਠਿੰਡਾ ਸੀਟ ਦੀ ਚੋਣ ਮੁਹਿੰਮ ਸਿਖ਼ਰ ਤੇ ਪੁੱਜਣ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਵੀ ਪੂਰੀ ਤਰਾਂ ਉੱਭਰ ਕੇ ਸਾਹਮਣੇ ਆ ਗਈ, ਕਿਉਂਕਿ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਰਾਜਾ ਵੜਿੰਗ ਲਈ ਵੋਟਾਂ ਮੰਗੀਆਂ, ਉੱਥੇ ਇਹ ਵੀ ਐਲਾਨ ਕਰ ਦਿੱਤਾ ਕਿ ਪੱਚੀ ਪਝੱਤਰ ਦੀ ਸਾਂਝ ਦੇ ਚਲਦਿਆਂ ਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਸਲ ਦੋਸੀਆਂ ਨੂੰ ਗਿਰਫਤਾਰ ਨਾ ਕੀਤਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।