Menu

ਭਿਆਨਕ ਸੋਕੇ ਨਾਲ ਜੂਝ ਰਿਹਾ ਉੱਤਰੀ ਕੋਰੀਆ

ਉੱਤਰੀ ਕੋਰੀਆ ਨੇ ਦੇਸ਼ ‘ਚ ਅਨਾਜ ਦੀ ਕਮੀ ਦੀਆਂ ਖ਼ਬਰਾਂ ਵਿਚਾਲੇ ਕਿਹਾ ਹੈ ਕਿ ਉਹ ਕਰੀਬ ਚਾਰ ਦਹਾਕਿਆਂ ‘ਚ ਸਭ ਤੋਂ ਭਿਆਨਕ ਸੋਕੇ ਨਾਲ ਜੂਝ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਦੇਸ਼ ਭਰ ‘ਚ ਔਸਤਨ 54.4 ਮਿਲੀਮੀਟਰ ਮੀਂਹ ਪਿਆ।ਉੱਤਰੀ ਕੋਰੀਆ ਨੇ ਦੇਸ਼ ‘ਚ ਅਨਾਜ ਦੀ ਕਮੀ ਦੀਆਂ ਖ਼ਬਰਾਂ ਵਿਚਾਲੇ ਕਿਹਾ ਹੈ ਕਿ ਉਹ ਕਰੀਬ ਚਾਰ ਦਹਾਕਿਆਂ ‘ਚ ਸਭ ਤੋਂ ਭਿਆਨਕ ਸੋਕੇ ਨਾਲ ਜੂਝ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਦੇਸ਼ ਭਰ ‘ਚ ਔਸਤਨ 54.4 ਮਿਲੀਮੀਟਰ ਮੀਂਹ ਪਿਆ। ਦੇਸ਼ ‘ਚ ਸਾਲ 1982 ਤੋਂ ਬਾਅਦ ਇਹ ਮੀਂਹ ਦਾ ਸਭ ਤੋਂ ਹੇਠਲਾ ਪੱਧਰ ਹੈ। ਉੱਤਰੀ ਕੋਰੀਆ ‘ਚ ਸਾਲ 1982 ‘ਚ ਇਸੇ ਮਿਆਦ ਦੌਰਾਨ ਔਸਤਨ 51.2 ਮਿਲੀਮੀਟਰ ਮੀਂਹ ਪਿਆ ਸੀ। ਇਹ ਰਿਪੋਰਟਾਂ ਅਜਿਹੇ ਸਮੇਂ ‘ਚ ਆਈਆਂ ਹਨ, ਜਦੋਂ ਸੰਯੁਕਤ ਰਾਸ਼ਟਰ ਭੋਜਨ ਏਜੰਸੀਆਂ ਨੇ ਇਸੇ ਮਹੀਨੇ ਦੀ ਸ਼ੁਰੂਆਤ ‘ਚ ਇੱਕ ਸਾਂਝੇ ਮੁਲਾਂਕਣ ‘ਚ ਕਿਹਾ ਸੀ ਕਿ ਉੱਤਰੀ ਕੋਰੀਆ ‘ਚ ਕਰੀਬ ਇੱਕ ਕਰੋੜ ਲੋਕ ‘ਭੋਜਨ ਦੀ ਭਿਆਨਕ ਕਮੀ’ ਤੋਂ ਜੂਝ ਰਹੇ ਹਨ। ਸੰਯੁਕਤ ਰਾਸ਼ਟਰ ‘ਚ ਉੱਤਰੀ ਕੋਰੀਆ ਦੇ ਰਾਜਦੂਤ ਕਿਮ ਸੋਂਗ ਨੇ ਫਰਵਰੀ ‘ਚ ਤਤਕਾਲ ਭੋਜਨ ਸੁਰੱਖਿਆ ਦੀ ਇੱਕ ਅਸਾਧਰਣ ਅਪੀਲ ਕੀਤੀ ਸੀ। ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਭੋਜਨ ਦੀ ਇਸ ਕਮੀ ਲਈ ਖ਼ਰਾਬ ਮੌਸਮ ਅਤੇ ਕੌਮਾਂਤਰੀ ਆਰਥਿਕ ਪਾਬੰਦੀਆਂ ਨੂੰ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਵਲੋਂ ਹਾਲ ਹੀ ਦੇ ਸਾਲਾਂ ‘ਚ ਕੀਤੇ ਪਰਮਾਣੂੰ ਅਤੇ ਮਿਜ਼ਾਈਲ ਪ੍ਰੀਖਣਾਂ ਤੋਂ ਬਾਅਦ ਉਸ ‘ਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਸਨ। ਇਸ ਸੋਕੇ ਦੇ ਮਈ ਦੇ ਅੰਤ ਤੱਕ ਰਹਿਣ ਦੀ ਸੰਭਾਵਨਾ ਹੈ।

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ ਹਵਾਈ ਸੈਨਾ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਹਵਾਈ ਸੈਨਾ ਦੇ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਮਜਬੂਰ ਮਾਪੇ ਨਾ ਚੁਕਾ ਸਕੇ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39920 posts
  • 0 comments
  • 0 fans