ਲੋਕ ਸਭਾ ਚੋਣਾਂ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ‘ਤੇ ਸਨ, ਜਿਸ ਦੌਰਾਨ ਅੱਜ ਉਹ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ- ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਗੜ੍ਹਸ਼ੰਕਰ ਪਹੁੰਚੇ। ਇਸ ਤੋਂ ਬਾਅਦ ਉਹਨਾਂ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਕਰਨਾ ਸੀ, ਪਰ ਗ੍ਰਹਿ ਮੰਤਰੀ ਦੇ ਹੈਲੀਕਾਪਟਰ ‘ਚ ਖਰਾਬੀ ਆਉਣ ਕਰਕੇ ਸੰਗਰੂਰ ਅਤੇ ਪਟਿਆਲਾ ਦਾ ਦੌਰਾ ਰੱਦ ਹੋ ਗਿਆ ਹੈ।ਜਿਸ ਦੌਰਾਨ ਉਹ ਗੜ੍ਹਸ਼ੰਕਰ ਤੋਂ ਦੂਜੇ ਹੇਲੀਕਾਪਟਰ ਰਹੀ ਦਿੱਲੀ ਵਾਪਿਸ ਜਾ ਰਹੇ ਹਨ।