Menu

ਬਾਦਲਾਂ ਨੂੰ ਕਿਉਂ ਲੋੜ ਪਈ ਆਪਣੇ ਜਵਾਕਾਂ ਨੂੰ ਤਪਦੀ ਲੋਅ ’ਚ ਬਾਹਰ ਕੱਢਣ ਦੀ

ਬਠਿੰਡਾ-ਸਵਰਨ ਸਿੰਘ ਦਾਨੇਵਾਲੀਆ – ਕੁੱਖ ’ਚ ਧੀਆਂ ਦਾ ਕਤਲ ਰੋਕਣ ਅਤੇ ਧਰਤੀ ’ਤੇ ਰੁੱਖ ਵਧਾਉਣ  ਦੇ ਮੰਤਵ ਨਾਲ 27 ਅਗਸਤ 2008 ਨੂੰ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਤੋਂ ਨੰਨੀ ਛਾਂ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਛੋਟਾਂ ਨਾਮ ਵੀ ਨੰਨੀ ਛਾਂ ਪੈ ਗਿਆ ਸੀ। ਉਸ ਸਮੇਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਸੀ ਕਿ ਉਹ ਇਹ ਮੁਹਿੰਮ ਸਿਆਸਤ ’ਚ ਆਉਣ ਲਈ ਨਹੀਂ ਵਿੱਢ ਰਹੇ ਸਗੋਂ ਸਮਾਜ ’ਚ ਪੈਦਾ ਹੋਈਆਂ ਕੁਰੀਤੀਆਂ ਅਤੇ ਬੇਟੀ ਬਚਾਓ ਮੁਹਿੰਮ ਨੂੰ ਪਿੰਡ ਪਿੰਡ ਪਹੁੰਚਾਉਣ ਲਈ ਇਹ ਉਪਰਾਲਾ ਕਰ ਰਹੇ ਹਨ, ਪਰ ਛੇਤੀ ਹੀ ਬਿੱਲੀ ਥੈਲਿਓਂ ਬਾਹਰ ਆ ਗਈ ਸੀ, ਜਦ ਬੀਬੀ ਬਾਦਲ ਨੇ ਬਠਿੰਡਾ ਤੋਂ 2009 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਲਗਭਗ ਇੱਕ ਸਾਲ ਦੇ ਸਮੇਂ ’ਚ ਬੀਬੀ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਪਿੰਡ ਨੰਨੀ ਛਾਂ ਮੁਹਿੰਮ ਨੂੰ ਪਹੁੰਚਾ ਕੇ  ਆਪਣਾ ਪੈਰ ਧਰਾ ਕਰ ਲਿਆ ਸੀ। ਮੁਢਲੇ ਸਮੇਂ ’ਚ ਨੰਨੀ ਛਾਂ ਮੁਹਿੰਮ ਨੂੰ ਆਰਥਿਕ ਤੌਰ ’ਤੇ ਭਾਰਤ ਦੀ ਅਹਿਮ ਦਵਾਈਆਂ ਦੀ ਫਰਮ ਵੱਲੋਂ ਇੱਕ ਬਣਾਈ ਗਈ ਐਨ ਜੀ ਓ ਵੱਲੋਂ ਹੁਲਾਰਾ ਦਿੱਤਾ ਗਿਆ ਸੀ।
   ਇਸ ਤੋਂ ਬਾਅਦ ਜਦੋਂ ਕਦੇ ਵੀ ਬੀਬੀ ਬਾਦਲ ਪੱਤਰਕਾਰਾਂ ਨਾਲ ਸੁਖਾਵੇਂ ਮਹੌਲ ’ਚ ਰੂ-ਬਰੂ ਹੁੰਦੇ ਸਨ ਤਾਂ ਬੱਚਿਆਂ ਨੂੰ ਸਿਆਸਤ ’ਚ ਉਤਾਰਣ ’ਤੇ ਪੁੱਛੇ ਸਵਾਲ ’ਤੇ ਇੱਕੋ ਹੀ ਜਵਾਬ ਹੁੰਦਾ ਸੀ ਕਿ ਉਨਾਂ ਦੇ ਬੱਚੇ ਕਦੇ ਵੀ ਸਿਆਸਤ ਵੱਲ ਮੂੰਹ ਨਹੀਂ ਕਰਨਗੇ।
          ਨਾ ਆਪਣੀ ਅਤੇ ਨਾ ਬੱਚਿਆਂ ਦੀ ਸਿਆਸਤ ’ਚ ਨਾ ਆਉਣ ਦੀ ਗੱਲ ’ਤੇ ਬੀਬੀ ਬਾਦਲ ਬਹੁਤਾ ਦੇਰ ਕਾਇਮ ਨਹੀਂ ਰਹਿ ਸਕੇ ਅਤੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਉਨਾਂ ਦੀ ਇੱਕ ਬੇਟੀ ਅਤੇ ਬੇਟਾ ਲੋਕ ਸੰਪਰਕ ਕਰਨ ’ਚ ਜੁਟ ਗਏ ਹਨ ਅਤੇ ਆਪਣੇ ਮਾਤਾ ਹਰਸਿਮਰਤ ਕੌਰ ਲਈ ਬਠਿੰਡਾ ਹਲਕੇ ’ਚ ਵੋਟਾਂ ਇਕੱਠੀਆਂ ਕਰਨ ਲਈ ਪਿੰਡ- ਪਿੰਡ ਤੁਰ ਪਏ ਹਨ।
      ਬਾਦਲ ਪਰਿਵਾਰ ਨੂੰ ਅਜਿਹੀ ਕੀ ਲੋੜ ਪੈ ਗਈ ਹੈ ਕਿ ਉਹ ਆਪਣੇ ਬੱਚਿਆਂ ਦੀ ਪੜਾਈ ਵਿਚਾਲੇ ਛੁਡਾ ਕੇ ਚੋਣਾਂ ਦੀ ਭੱਠੀ ’ਚ ਝੋਕ ਰਹੇ ਹਨ? ਰਾਜਸ਼ੀ ਪੰਡਿਤਾਂ ਮੁਤਾਬਕ ਪਰਿਵਾਰ ’ਤੇ ਪਿਛਲੇ ਦਿਨੀਂ ਪਈਆਂ ਧਾਰਮਿਕ ਅਤੇ ਸਿਆਸੀ ਭੀੜਾਂ ਨੂੰ ਨਿਪਟਣ ਲਈ ਇਹ ਕਰਨਾ ਪੈ ਰਿਹਾ , ਕਿਉਂ ਕਿ ਪਰਿਵਾਰ ਦੇ ਤਿੰਨੇ ਵੱਡੇ ਮੈਂਬਰਾਂ ਦਾ ਹਲਕੇ ’ਚ ਲੋਕ ਵਿਰੋਧ ਕਰ ਰਹੇ ਹਨ ਅਤੇ ਇਹ ਇੱਕ ਨੀਤੀ ਤਹਿਤ ਹੀ ਬੱਚਿਆਂ ਤੋਂ ਚੋਣ ਮੁਹਿੰਮ ਕਰਵਾਈ ਜਾ ਰਹੀ ਹੈ ਤਾਂ ਜੋ ਇੱਕ ਤਾਂ ਲੋਕ ਉਨਾਂ ਦਾ ਵਿਰੋਧ ਨਾ ਕਰਨ ਅਤੇ ਦੂਜਾ ਉਨਾਂ ਦੀ ਬਾਲੜੀ ਉਮਰ ਨੂੰ ਦੇਖ ਕੇ ਪਰਿਵਾਰ ਪ੍ਰਤੀ ਪੈਦਾ ਹੋਈ ਨਫਰਤ ਨੂੰ ਮਿਟਾ ਸਕਣ। ਅਜਿਹਾ ਹੋ ਵੀ ਰਿਹਾ ਹੈ, ਜਿਸ ਪਿੰਡ ਵੀ ਦੋਨੋ ਭੈਣ ਭਰਾ ਜਾਂਦੇ ਹਨ ਉੱਥੇ ਲੋਕ ਖਾਸਕਰ ਅਕਾਲੀ ਦਲ ਦੇ ਸਮਰਥਕ ਇੰਨਾਂ ਨਾਲ ਸਨੇਹ ਵਾਲਾ ਰਵੱਈਆ ਰਖਦੇ ਹਨ ਇੱਥੋਂ ਤੱਕ ਕਿ ਬੱਚਿਆਂ ਦਾ ਵਿਰੋਧ ਵੀ ਨਹੀਂ ਕੀਤਾ ਜਾ ਰਿਹਾ।
   ਇੱਥੇ ਦੱਸਣਾ ਬਣਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਇਸੇ ਪਰਿਵਾਰ ਦੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬੇਟੇ ਨੂੰ ਵੀ ਹਲਕੇ ’ਚ ਚੋਣ ਪ੍ਰਚਾਰ ਕਰਨ ਲਈ ਉਤਾਰਿਆ ਸੀ। ਉੱਥੇ ਇਸ ਵਾਰ ਦੁਆਬੇ ਤੋਂ ਆਏ ਸੁਖਪਾਲ ਸਿੰਘ ਖਹਿਰਾ ਵੀ ਆਪਣੇ ਨਾਲ ਆਪਣੀ ਪਤਨੀ ਸਮੇਤ ਆਪਣੇ ਪੁੱਤਰ ਅਤੇ ਉਸਦੀ ਮੰਗੇਤਰ ਨੂੰ ਵੀ ਚੋਣ ਪ੍ਰਚਾਰ ਲਈ ਪਹਿਲਾਂ ਹੀ ਉਤਾਰ ਚੁੱਕੇ ਹਨ। ਬਾਦਲ ਪਰਿਵਾਰ ਵੱਲੋਂ ਆਪਣੇ ਬੱਚਿਆਂ ਨੂੰ ਲੋਕਾਂ ’ਚ ਭੇਜਣਾ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਕਿ ਵੋਟਰ ਉਮੀਦਵਾਰਾਂ ਦੀਆਂ ਔਲਾਦਾਂ ਦਰਮਿਆਨ ਤੁਲਨਾ ਕਰ ਸਕਣ।
ਇਸਦੇ ਨਾਲ ਹੀ ਕਦੇ-ਕਦੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਬੇਟੀ ਏਕਮ ਜੋ ਭਾਂਵੇ ਇੰਨਾਂ ਤੋਂ ਕਾਫੀ ਛੋਟੀ ਹੈੇ ਨੂੰ ਕਦੇ ਕਦੇ ਮੰਚ ਤੋਂ ਲੋਕਾਂ ਸਾਹਮਣੇ ਲੈ ਵੀ ਆਉਂਦਾ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39929 posts
  • 0 comments
  • 0 fans