Menu

ਤਰਲੋਕਪੁਰੀ ਦੇ ਦੋਸ਼ੀਆਂ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਲ ਕਰਨ ਲਈ ਮਨਜੀਤ ਜੀਕੇ ਨੇ ਗ੍ਰਹਿ ਮੰਤਰੀ ਨੂੰ ਦਿੱਤਾ ਮੰਗ ਪੱਤਰ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਲਖਨਊ ਵਿੱਖੇ ਸਮੁੱਚੀ ਕੌਮ ਵੱਲੋਂ ਤਰਲੋਕਪੁਰੀ ਕਤਲੇਆਮ ਦੇ ਦੋਸ਼ੀ ਲੋਕਾਂ ਦੇ ਸੁਪਰੀਮ ਕੋਰਟ ਵਲੋਂ ਬਰੀ ਹੋਣ ਦੇ ਖਿਲਾਫ ਮੰਗ ਪਤੱਰ ਸੌਂਪ ਕੇ ਦਿੱਲੀ ਪੁਲਿਸ ਨੂੰ ਆਰੋਪੀਆਂ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਮੁੜਵਿਚਾਰ ਪਟੀਸ਼ਨ ਦਰਜ ਕਰਣ ਦੀ ਅਪੀਲ ਕੀਤੀ ਹੈਂ। ਲਖਨਊ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਜਨਾਥ ਨਾਲ ਮੁਲਾਕਾਤ ਦੌਰਾਨ ਜੀਕੇ ਨੇ ਆਰੋਪੀਆਂ ਦੇ ਬਰੀ ਹੋਣ ਕਰਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਸੱਟ ਲੱਗਣ ਦੀ ਜਾਣਕਾਰੀ ਦਿੱਤੀ। ਨਾਲ ਹੀ ਮੌਜੂਦਾ ਫੈਸਲੇ ਦਾ ਫਾਇਦਾ ਹੋਰ ਆਰੋਪੀਆਂ ਨੂੰ ਨਾ ਮਿਲੇ ਇਹ ਤੈਅ ਕਰਣ ਦੀ ਵੀ ਮੰਗ ਕੀਤੀ ।

ਜੀਕੇ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਬਚਾਵ ਪੱਖ ਵੱਲੋਂ ਕੇਸ ਦੀ ਪੈਰਵੀ ਦੋਰਾਨ ਕਿਤੇ ਨਾ ਕਿਤੇ ਗਫਲਤ ਹੋਈ ਹੈਂ। ਜਦੋਂ ਕਿ ਟਰਾਇਲ ਕੋਰਟ ਅਤੇ ਹਾਈਕੋਰਟ ਨੇ ਹਿੰਸਾ ਅਤੇ ਗਜਨੀ ਦੇ ਆਰੋਪਾਂ ਵਿੱਚ 88 ਲੋਕਾਂ ਨੂੰ ਦੋਸ਼ੀ ਮੰਨਿਆ ਸੀ। ਇਸ ਲਈ ਪਿਛਲੇ 34 ਸਾਲ ਤੋਂ ਇਨਸਾਫ ਦਾ ਇੰਤਜਾਰ ਕਰ ਰਹੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਝਟਕਾ ਲਗਾ ਹੈ। ਜੀਕੇ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਮੁੜ ਵਿਚਾਰ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਲ ਕਰਨ ਲਈ ਭਾਰਤ ਦੇ ਸਾਲਿਸਟਰ ਜਨਰਲ ਨੂੰ ਆਦੇਸ਼ ਦੇਣ ਦੀ ਅਪੀਲ ਵੀ ਕੀਤੀ। ਤਾਂਕਿ ਇਸ ਸੁਨਹਿਰੇ ਮੌਕੇ ਦਾ ਫਾਇਦਾ ਪੀੜਤਾਂ ਨੂੰ ਮਿਲ ਸਕੇ।

ਜੀਕੇ ਨੇ ਅਫਸੋਸ ਜਤਾਇਆ ਕਿ ਭਾਰਤੀ ਰਾਜਨੀਤਕ ਵਿਵਸਥਾ ਨੇ ਅੱਜੇ ਤੱਕ ਦੋਸ਼ੀਆਂ ਨੂੰ ਹਿਫਾਜ਼ਤ ਦੇਣ ਦਾ ਜਿੱਥੇ ਕਾਰਜ ਕੀਤਾ ਹੈ ਉਥੇ ਹੀ ਇਨਸਾਫ ਦੀ ਲੜਾਈ ਲੜਨ ਵਾਲਿਆਂ ਉੱਤੇ ਰਾਸੁਕਾ/ਟਾਡਾ ਆਦਿਕ ਕਾਲੇ ਕਾਨੂੰਨ ਲਗਾਕੇ ਉਨਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈਂ।  ਜੀਕੇ ਨੇ ਸਾਫ਼ ਕਿਹਾ ਕਿ ਗ੍ਰਹਿ ਮੰਤਰੀ ਨੂੰ ਉਨ੍ਹਾਂ ਵਲੋਂ ਦਿੱਤਾ ਗਿਆ ਮੰਗ ਪਤੱਰ ਸਾਰੀ ਕੌਮ ਦੇ ਵੱਲੋਂ ਹੈ।  ਜਿਸ ਵਿੱਚ ਸ਼ਾਮਿਲ ਸਾਰੇ ਅਕਾਲੀ ਦਲਾਂ, ਦਿੱਲੀ ਅਤੇ ਸ਼ਰੋਮਣੀ ਕਮੇਟੀ,1984 ਕਤਲੇਆਮ ਦੇ ਪੀੜਤਾਂ ਅਤੇ ਗਵਾਹਾਂ ਦਾ ਏਕ ਨੁਕਾਤੀ ਨਿਸ਼ਾਨਾ ਸਿਰਫ ਇਨਸਾਫ ਦੀ ਪ੍ਰਾਪਤੀ ਹੈਂ। ਇਸ ਮੌਕੇ ਉੱਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਵੀ ਜੀਕੇ ਦੇ ਨਾਲ ਸਨ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39825 posts
  • 0 comments
  • 0 fans