ਨਵੀਂ ਦਿੱਲੀ – ਭਾਜਪਾ ਨੇ ਹਾਲ ਹੀ ‘ਚ ਪਾਰਟੀ ‘ਚ ਸ਼ਾਮਲ ਹੋਈ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਸੂਬੇ ਦੀ ‘ਹੌਟ ਸੀਟ’ ਭੋਪਾਲ ਤੋਂ ਟਿਕਟ ਦਿੱਤੀ ਹੈ। ਉੱਥੇ ਹੀ ਇਸ ਹਲਕੇ ਤੋਂ ਕਾਂਗਰਸ ਨੇ ਦਿੱਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇੱਥੇ ਦੋਹਾਂ ਨੇਤਾਵਾਂ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ। ਸਾਧਵੀ ਤੋਂ ਇਲਾਵਾ ਇਸ ਸੂਚੀ ‘ਚ ਸਾਗਰ ਤੋਂ ਰਾਜ ਬਹਾਦਰ ਸਿੰਘ, ਗੁਨਾ ਤੋਂ ਕੇਪੀ ਯਾਦਵ ਅਤੇ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਦੇ ਨਾਂ ਸ਼ਾਮਲ ਹਨ।