Menu

ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਸੌੜੀ ਮਾਨਸਿਕਤਾ ਦੀਆਂ ਵਲਗਣਾਂ ਨੂੰ ਤੋੜਣ ਵਾਲੀਆਂ : ਜਸਬੀਰ ਭੁੱਲਰ

ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਿਹ ਪਾਕਿਸਤਾਨੀ ਦੀ ਘੁੰਡ ਚੁਕਾਈ ਲਈ ਸਮਾਗ਼ਮ ਕਰਵਾਇਆ

-ਹਰਮੇਲ ਪਰੀਤ

ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਅਧਿਕਾਰੀ ਤੇ ਨੌਜਵਾਨ ਕਹਾਣੀਕਾਰ ਮੁਹੰਮਦ ਇਮਤਿਆਜ਼ ਦੇ ਪਲੇਠੇ ਕਹਾਣੀ ਸੰਗ੍ਰਹਿ ‘ ਪਾਕਿਸਤਾਨੀ’ ਦੀ ਘੁੰਡ ਚੁਕਾਈ ਲਈ ਇੱਕ ਸਾਹਿਤਕ ਸਮਾਗ਼ਮ ਬਠਿੰਡੇ ਦੇ ਟੀਚਰਜ਼ ਹੋਮ ਵਿਖੇ ਕਰਵਾਇਆ ਗਿਆ । ਸਮਾਗ਼ਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਜਸਬੀਰ ਭੁੱਲਰ ਨੇ ਕੀਤੀ ਅਤੇ ਕਿਤਾਬ ਬਾਰੇ ਯੂਨੀਵਰਸਿਟੀ ਕਾਲਜ਼ ਘੁੱਦਾ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਘੁੰਮਣ ਨੇ ਜਾਣ ਪਛਾਣ ਕਰਵਾਈ।

ਰੇਡਿਓ ਅਨਾਉਂਸਰ , ਸ਼ਾਇਰ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਨੇ ਸਮਾਗ਼ਮ ਵਿਚ ਸ਼ਾਮਲ ਹੋਣ ਆਈਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ। ਕਿਤਾਬ ਬਾਰੇ ਆਪਣਾ ਪੇਪਰ ਪੜ੍ਹਦਿਆਂ  ਡਾ. ਰਵਿੰਦਰ ਸਿੰਘ ਘੁੰਮਣ ਨੇ ‘ਪਾਕਿਸਤਾਨੀ’ ਕਹਾਣੀ ਸੰਗ੍ਰਹਿ ਦੇ ਵਿਸ਼ੇਗਤ ਅਤੇ ਰੂਪਕ ਪੱਖਾਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ। ਉਹਨਾਂ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿੱਚ ਜਿੱਥੇ ਔਰਤ ਮਰਦ ਸੰਬੰਧ , ਵਿੱਦਿਅਕ ਨਿਜ਼ਾਮ , ਮਨੁੱਖੀ ਰਿਸ਼ਤਿਆਂ ਅਤੇ ਆਰਥਿਕ ਅਸਾਵੇਂਪਣ ਦੀ ਤਰਜ਼ਮਾਨੀ ਹੋਈ ਹੈ , ਉੱਥੇ ਵੱਖ –ਵੱਖ ਕਹਾਣੀਆਂ ਵਿੱਚ ਨਾਰੀ ਵਰਗ ਨੂੰ ਮਜ਼ਬੂਤ , ਅਗਾਂਹਵਧੂ , ਦ੍ਰਿੜ੍ਹ ਅਤੇ ਬੁਲੰਦ ਸੋਚ ਦੀ ਧਾਰਣੀ ਬਣਾ ਕੇ ਬਾਖੂਬੀ ਪੇਸ਼ ਕੀਤਾ ਹੈ ।ਕਹਾਣੀਕਾਰ ਜਨਾਬ ਮੁਹੰਮਦ ਇਮਤਿਆਜ਼ ਨੇ ਆਪਣੀ ਸਿਰਜਣ ਪ੍ਰਕਿਰਿਆ , ਵਿਸ਼ੇਗਤ ਚੋਣ ਅਤੇ ‘ਪਾਕਿਸਤਾਨੀ’ ਕਹਾਣੀ ਸੰਗ੍ਰਹਿ ਦੇ ਰਚਨਈ ਮਨੋਰਥ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।

ਉੱਘੇ ਕਹਾਣੀਕਾਰ ਜਸਬੀਰ ਭੁੱਲਰ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦਿਆਂ ਸੌੜੀ ਮਾਨਸਿਕਤਾ ਦੀਆਂ ਵਲਗਣਾਂ ਨੂੰ ਤੋੜ ਕੇ ਮਾਨਵੀ ਮੁਹੱਬਤ ਦੀ ਬਾਤ ਪਾਉਂਦੀਆਂ ਨੇ ।ਉਹਨਾਂ ਆਪਣੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਇਮਤਿਆਜ਼ ਦੀਆਂ ਕਹਾਣੀਆਂ ਵਿੱਚ ਭਾਸ਼ਾ ਦੀ ਸੁਖੈਨਤਾ , ਵਿਸ਼ੇ ਦੀ ਸਰਲਤਾ ਅਤੇ ਰੌਚਿਕਤਾ ਆਪ ਮੁਹਾਰੇ ਡੁੱਲ੍ਹ-ਡੁੱਲ੍ਹ ਪੈਂਦੀ ਹੈ । ਉਹਨਾਂ ਅੱਗੇ ਕਿਹਾ ਕਿ ‘ਪਾਕਿਸਤਾਨੀ’ ਕਹਾਣੀ ਸੰਗ੍ਰਹਿ ਦੀਆਂ ਬਹੁ-ਭਾਂਤੀ ਵਿਸ਼ਿਆਂ ਨਾਲ ਸੰਬੰਧਤ ਕਹਾਣੀਆਂ ਨਵੇਂ ਮਾਨਵੀ ਮੁੱਲ ਸਥਾਪਿਤ ਕਰਦਿਆਂ ਪੰਜਾਬੀ ਕਹਾਣੀ ਦੇ ਨਵੇਂ ਮੀਲ ਪੱਥਰ ਬਣਨਗੀਆਂ। ਉਹਨਾਂ ਆਸ ਪ੍ਰਗਟਾਈ ਕਿ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਨਾਲ ਜੁੜੇ ਪਾਠਕਾਂ ਤੱਕ ਪੂਰਨ ਰੂਪ ਵਿੱਚ ਪ੍ਰਵਾਨ ਚੜ੍ਹੇਗਾ ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆ ਨੇ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਆਮਦ ‘ਤੇ ਜਨਾਬ ਮੁਹੰਮਦ ਇਮਤਿਆਜ਼ ਨੂੰ ਵਧਾਈ ਦਿੱਤੀ ।ਇਸ ਮੌਕੇ ਪੰਜਾਬੀ ਯੂਨੀਵਰਸਟੀ ਦੇ ਵਿਦਿਆਰਥੀ ਸ਼ਾਹ ਮੁਹੰਮਦ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗ਼ਮ ਦੇ ਪ੍ਰਬੰਧਕਾਂ ਵੱਲੋਂ ਕਹਾਣੀਕਾਰ ਜਸਬੀਰ ਭੁੱਲਰ, ਅਮਰਇੰਦਰ ਕੌਰ ਭੁੱਲਰ ਅਤੇ ਡਾ. ਰਵਿੰਦਰ ਸਿੰਘ ਘੁੰਮਣ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਅੰਤ ਵਿਚ ਬਲਵਿੰਦਰ ਸਿੰਘ ਬਾਘਾ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਤਰਸੇਮ ਸਿੰਘ ਬੁੱਟਰ ਨੇ ਕੀਤਾ । ਇਸ ਮੌਕੇ ਸਾਹਿਤਕਾਰਾਂ ਵਿੱਚੋਂ ਡਾ. ਨੀਤੂ ਅਰੋੜਾ, ਅਮਰਜੀਤ ਜੀਤ , ਕੁਲਦੀਪ ਬੰਗੀ , ਸੁਖਮਿੰਦਰ ਭਾਗੀਵਾਂਦਰ, ਭੋਲਾ ਸ਼ਮੀਰੀਆ ਗੁਰਸੇਵਕ ਬੀੜ, ਅਤੇ ਆਕਾਸ਼ਵਾਣੀ ਬਠਿੰਡਾ ਤੋਂ ਇੰਜ. ਕੁਲਬੀਰ ਸਿੰਘ ਸੋਢੀ ,ਇੰਜ ਤੀਰਥ ਸਿੰਘ ਧਾਲੀਵਾਲ , ਸੁਰੇਸ਼ ਕੁਮਾਰ ਮਿਰਚੀਆ ,ਅਮਰਜੀਤ ਸੇਖੋਂ ,ਜਗਦੀਸ਼ ਰਾਏ ,ਖੁਸ਼ਬੀਰ ਸਿੱਧੂ , ਅਮਨਪ੍ਰੀਤ ਕੌਰ ,ਗਗਨਦੀਪ ਸਿੰਘ , ਗੁਰਦੀਪ ਮਾਨ,ਕੰਵਲਜੀਤ ਸਿੰਘ ਕੁਟੀ , ਪਵਨ, ਸੁਖਜੀਤ ਕੌਰ , ਖੁਸ਼ਪ੍ਰੀਤ ਸ਼ੇਰਗਿੱਲ , ਸੰਦੀਪ ਸ਼ੇਰਗਿੱਲ , ਸੱਤਪਾਲ ਬਰਾੜ , ਅਮਰਜੀਤ ਆਦਿ ਹਾਜ਼ਰ ਸਨ ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39938 posts
  • 0 comments
  • 0 fans