ਅੰਮ੍ਰਿਤਸਰ – ਭਾਰਤ ਨੇ ਦੇਸ਼ ਦੀਆਂ ਜੇਲਾਂ ਵਿੱਚ ਬੰਦ 2 ਪਾਕਿਸਤਾਨੀ ਕੈਦੀਆਂ ਨੂੰ ਅੱਜ ਰਿਹਾ ਕਰ ਦਿੱਤਾ ਹੈ।ਇਹ ਕੈਦੀ ਉੱਤਰ ਪ੍ਰਦੇਸ਼ ਦੀ ਸੀਤਪੁਰ ਤੇ ਰਾਜਸਥਾਨ ਦੀ ਅਲਵਰ ਜੇਲ ‘ਚ ਬੰਦ ਸਨ।ਇਹਨਾਂ ਕੈਦੀਆਂ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਉਹਨਾਂ ਦੇ ਦੇਸ਼ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ ਹੈ।ਦੱਸ ਦੇਈਏ ਕਿ ਇਨ੍ਹਾਂ ਦੋਵੇਂ ਕੈਦੀਆਂ ਨੂੰ ਬਾਰਡਰ ਕਰਾਸਿੰਗ ‘ਤੇ ਵੀਜੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਗੈਰ ਕਨੂੰਨੀ ਸਟੇਅ ਕਾਰਨ 10 ਸਾਲ ਤੇ ਸਾਢੇ ਤਿੰਨ ਸਾਲ ਦੀ ਸਜ਼ਾ ਹੋਈ ਸੀ।ਜਿਸ ਤੋਂ ਬਾਅਦ ਅੱਜ ਬੀ.ਐਸ. ਐਫ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਕੈਦੀਆਂ ਨੂੰ ਪਾਕਿਸਤਾਨ ਰੇਂਜਰ੍ਸ ਹਵਾਲੇ ਕੀਤਾ ਹੈ।